ਪਾਲੀਵੁੱਡ ਦੀ ਧੱਕਾ ਗਰਲ ਅਫਸਾਨਾ ਖਾਨ ਇਨ੍ਹਾਂ ਦਿਨਾਂ ਵਿੱਚ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹੈ।ਉਸਦਾ ਵਿਆਹ ਮਸ਼ਹੂਰ ਗਾਇਕ ਸਾਜ਼ ਨਾਲ ਹੋਣ ਜਾ ਰਿਹਾ ਹੈ। ਹਾਲ ਹੀ ਵਿਚ ਜਿਸਦੀ ਪਹਿਲੀ ਝਲਕ ਦੇਖਣ ਨੂੰ ਮਿਲੀ ਹੈ।
ਦੂਜੇ ਪਾਸੇ ਇਹ ਵੀ ਦਸ ਦੇਈਏ ਕਿ ਇੰਨ੍ਹੀਂ ਦਿਨੀਂ ਅਫਸਾਨਾ ਖ਼ਾਨ ਦਾ ਮੰਗੇਤਰ ਤੇ ਗਾਇਕ ਸਾਜ਼ ਵਿਵਾਦਾਂ ‘ਚ ਘਿਰਿਆ ਹੋਇਆ ਹੈ। ਸਾਜ਼ ‘ਤੇ ਛੱਤੀਸਗੜ੍ਹ ਦੀ ਇਕ ਮਹਿਲਾ ਅਨੁ ਸ਼ਰਮਾ ਨੇ ਉਸ ਦੀ ਪਹਿਲੀ ਪਤਨੀ ਹੋਣ ਦਾ ਇਲਜ਼ਾਮ ਲਗਾਇਆ ਹੈ ਤੇ ਨਾਲ ਇਹ ਵੀ ਕਿਹਾ ਕਿ ਸਾਜ਼ ਨੇ ਧੋਖੇ ਨਾਲ ਉਸ ਨੂੰ ਤਲਾਕ ਦਿੱਤਾ ਹੈ।
ਉਸ ਨੇ ਇਹ ਵੀ ਕਿਹਾ ਕਿ ਹੁਣ ਉਹ ਅਫਸਾਨਾ ਖਾਨ ਨਾਲ ਉਸਦਾ ਵਿਆਹ ਰੋਕਣਾ ਚਾਹੁੰਦੀ ਹੈ।ਪਰ ਇਸ ਤੇ ਸਾਜ਼ ਵਲੋਂ ਕੋਈ ਵੀ ਪ੍ਰਤੀਕ੍ਰਿਆ ਨਹੀਂ ਹੈ। ਸਾਜ਼ ਤੇ ਅਫਸਾਨਾ ਆਪਣੇ ਵਿਆਹ ਦੀ ਤਿਆਰੀਆਂ ਵਿੱਚ ਰੁੱਜੇ ਹੋਏ ਹਨ।
ਇਸ ਸਾਲ ਜਨਵਰੀ ਦੇ ਅਖੀਰ ਜਾਂ ਫਿਰ ਫਰਵਰੀ ਮਹੀਨੇ ‘ਚ ਉਹ ਆਪਣੇ ਮੰਗੇਤਰ ਸਾਜ਼ ਖਾਨ ਨਾਲ ਵਿਆਹ ਦੇ ਬੰਧਨ ‘ਚ ਬਝ ਸਕਦੀ ਹੈ। ਜਿਸ ਨੂੰ ਲੈਕੇ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਦਾ ਪ੍ਰੀ-ਵੈਡਿੰਗ ਗੀਤ ‘ਲੱਖ-ਲੱਖ ਵਧਾਈਆਂ’ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਗੀਤ ਵਿੱਚ ਗਾਇਕੀ ਦੇ ਨਾਲ ਦੋਵੇਂ ਜਣੇ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਇਸ ਗੀਤ ਦੇ ਬੋਲ Shrradha Pandit ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਦੀਆਂ ਸੰਗੀਤ ਧੁਨਾਂ ਨੂੰ ਬਾਲੀਵੁੱਡ ਦੇ ਦਿੱਗਜ਼ ਮਿਊਜ਼ਿਕ ਕੰਪੋਜ਼ਰ ਤੇ ਡਾਇਰੈਕਟਰ ਸਲੀਮ ਮਰਚੈਂਟ ਨੇ ਆਪਣੇ ਮਿਊਜ਼ਿਕ ਨਾਲ ਸਜਾਇਆ ਹੈ। ਇਸ ਗੀਤ ਦਾ ਵੀਡੀਓ ਏ. ਪੀ. ਗਗਨ ਗਿੱਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਅਫਸਾਨਾ ਖ਼ਾਨ ਤੇ ਸਾਜ਼ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ।