ਯੂਕਰੇਨ ਅਤੇ ਰੂਸ ਵਿਚਾਲੇ ਜੰਗ ਸ਼ੁਰੂ ਹੋ ਗਈ ਹੈ। ਜਿਸ ‘ਤੇ ਸਾਰੇ ਦੇਸ਼ਾਂ ਨੇ ਇਤਰਾਜ਼ ਜਤਾਇਆ ਹੈ ਅਤੇ ਰੂਸ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਨਾਟੋ ਦੇਸ਼ਾਂ ਨੇ ਰੂਸ ਖਿਲਾਫ ਕਾਰਵਾਈ ਦੀ ਪਹਿਲ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਨਾਟੋ ਦੇਸ਼ਾਂ ਦੀ ਵੱਡੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ।
ਇਸ ਬੈਠਕ ਵਿੱਚ ਨਾਟੋ ਨੇ ਕਿਹਾ ਹੈ ਕਿ ਉਹ ਸਹਿਯੋਗੀ ਦੇਸ਼ਾਂ ਦੀ ਰੱਖਿਆ ਲਈ ਵਚਨਬੱਧ ਹੈ । ਦੱਸ ਦੇਈਏ ਕਿ ਨਾਟੋ ਦੁਨੀਆ ਭਰ ਦੇ ਸਾਰੇ ਦੇਸ਼ਾਂ ਦਾ ਇੱਕ ਫੌਜੀ ਸੰਗਠਨ ਹੈ, ਜਿਸ ਨੂੰ ਅਜਿਹੇ ਯੁੱਧ ਦੀ ਸਥਿਤੀ ਲਈ ਬਣਾਇਆ ਗਿਆ ਹੈ । ਜੇਕਰ ਨਾਟੋ ਵਿੱਚ ਸ਼ਾਮਿਲ ਕਿਸੇ ਦੇਸ਼ ‘ਤੇ ਹਮਲਾ ਹੁੰਦਾ ਹੈ ਤਾਂ ਉਸ ਨੂੰ ਨਾਟੋ ‘ਤੇ ਹਮਲਾ ਮੰਨਿਆ ਜਾਂਦਾ ਹੈ, ਜਿਸ ਤੋਂ ਬਾਅਦ ਸਾਰੇ ਦੇਸ਼ ਮਿਲ ਕੇ ਉਸ ਹਮਲਾ ਕਰਨ ਵਾਲੇ ਦੇਸ਼ ‘ਤੇ ਕਾਰਵਾਈ ਕਰਦੇ ਹਨ ।
ਦੱਸਿਆ ਜਾ ਰਿਹਾ ਹੈ ਕਿ ਨਾਟੋ ਦੀ ਇਸ ਕਾਰਵਾਈ ਦੀ ਪਹਿਲਕਦਮੀ ਵਿਚਾਲੇ ਅਮਰੀਕਾ ਨੇ ਯੂਕਰੇਨ ਵੱਲ ਆਪਣੀ ਫੌਜ ਭੇਜਣੀ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਫ਼ੌਜਾਂ ਰੂਸ ਨੂੰ ਘੇਰਨ ਲਈ ਲਾਤਵੀਆ ਪਹੁੰਚ ਚੁੱਕੀਆਂ ਹਨ। ਜਿਸ ਤੋਂ ਬਾਅਦ ਰੂਸੀ ਫੌਜ ਨੂੰ ਪਿੱਛੇ ਧੱਕਣ ਦਾ ਕੰਮ ਹੋ ਸਕਦਾ ਹੈ । ਹਾਲਾਂਕਿ ਰੂਸ ਆਪਣੇ ਹਮਲੇ ਨੂੰ ਰੋਕਣ ਲਈ ਤਿਆਰ ਨਹੀਂ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੋਰ ਦੇਸ਼ਾਂ ਨੂੰ ਚੇਤਾਵਨੀ ਵੀ ਦਿੱਤੀ ਹੈ । ਉਨ੍ਹਾਂ ਕਿਹਾ ਕਿ ਦੂਜੇ ਦੇਸ਼ਾਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਦੱਸ ਦੇਈਏ ਕਿ ਯੂਕਰੇਨ ਲਗਾਤਾਰ ਨਾਟੋ ਵਿੱਚ ਸ਼ਾਮਲ ਹੋਣ ਦੀ ਗੱਲ ਕਰਦਾ ਰਿਹਾ ਹੈ ਪਰ ਰੂਸ ਨੇ ਹਮੇਸ਼ਾ ਇਸ ਦਾ ਵਿਰੋਧ ਕੀਤਾ ਹੈ। ਕਿਉਂਕਿ ਰੂਸ ਨਹੀਂ ਚਾਹੁੰਦਾ ਕਿ ਦੂਜੇ ਦੇਸ਼ਾਂ ਦੀਆਂ ਫ਼ੌਜਾਂ ਯੂਕਰੇਨ ਦੀਆਂ ਸਰਹੱਦਾਂ ‘ਤੇ ਆਪਣਾ ਅੱਡਾ ਬਣਾਉਣ । ਇਸ ਦੇ ਨਾਲ ਹੀ ਯੂਕਰੇਨ ਦੇ ਜਿਨ੍ਹਾਂ ਇਲਾਕਿਆਂ ‘ਤੇ ਰੂਸ ਆਪਣਾ ਅਧਿਕਾਰ ਰੱਖਦਾ ਹੈ, ਉਨ੍ਹਾਂ ਨੂੰ ਲੈ ਕੇ ਉਹ ਹਮੇਸ਼ਾ ਤੋਂ ਹੀ ਦੁਨੀਆ ਭਰ ਦੇ ਦੇਸ਼ਾਂ ਦੇ ਦਖਲ ਨਾ ਦੇਣ ਦੀ ਗੱਲ ਕਰਦਾ ਆਇਆ ਹੈ। ਪੁਤਿਨ ਦਾ ਕਹਿਣਾ ਹੈ ਕਿ ਉਹ ਇਸ ਲਈ ਨਾਟੋ ਦੇ ਵਿਸਤਾਰ ਦੇ ਖਿਲਾਫ ਹੈ ਕਿਉਂਕਿ ਅਮਰੀਕਾ ਉਸ ਲਈ ਵੱਡਾ ਖਤਰਾ ਹੈ ਅਤੇ ਉਹ ਇਸ ਨੂੰ ਆਪਣੇ ਦੇਸ਼ ਦੀਆਂ ਸਰਹੱਦਾਂ ਦੇ ਨੇੜੇ ਨਹੀਂ ਆਉਣ ਦੇ ਸਕਦਾ।
ਵੀਡੀਓ ਲਈ ਕਲਿੱਕ ਕਰੋ -: