ਰੂਸੀ ਰਾਸ਼ਟਰਪਤੀ ਪੁਤਿਨ ਤੇ ਮਿਸ ਬਮਬਮ ਦੀ ਪਹਿਲੀ ਮੁਲਾਕਾਤ 2018 ਵਿਚ ਹੋਈ ਸੀ। ਪੁਤਿਨ ਨੇ ਉਨ੍ਹਾਂ ਨੂੰ ਭਵਿੱਖ ਵਿਚ ਰੂਸ ਆਉਣ ਦਾ ਸੱਦਾ ਦਿੱਤਾ ਸੀ ਤੇ ਉਨ੍ਹਾਂ ਦੀ ਕਾਫੀ ਮਹਿਮਾਨ ਨਿਵਾਜ਼ੀ ਵੀ ਕੀਤੀ ਸੀ ਪਰ ਪੁਤਿਨ ਨਾਲ ਇੱਕ ਡਿਨਰ ਕਰਨ ਵਾਲੀ ਮਿਸ ਬਮਬਮ ਹੁਣ ਉਨ੍ਹਾਂ ਨੂੰ ‘ਸਨਕੀ’ ਕਹਿ ਰਹੀ ਹੈ।
ਰਿਪੋਰਟ ਮੁਤਾਬਕ ਬ੍ਰਾਜ਼ੀਲ ਦੀ ਸੂਜ਼ੀ ਕਾਰਟਿਜ ਦੀ ਪੁਤਿਨ ਨਾਲ ਮੁਲਾਕਾਤ ਉਦੋਂ ਹੋਈ ਜਦੋਂ ਉਹ ‘ਵਰਲਡ ਕੱਪ ਈਵੈਂਟ’ 2018 ਲਈ ਰੂਸ ਪਹੁੰਚੀ ਸੀ। ਮਿਸ ਬਮਬਮ ਬ੍ਰਾਜ਼ੀਲ ਦੀ ਇੱਕ ਬਿਊਟੀ ਕਾਂਟੈਸਟ ਹੈ ਜਿਸ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ। ਇਸ ‘ਚ ਉਹ ਮਹਿਲਾ ਜੇਤੂ ਬਣਦੀ ਹੈ ਜਿਸ ਦੇ ਹਿਪਸ ਦੇਸ਼ ‘ਚ ਸਭ ਤੋਂ ਬੈਸਟ ਹੁੰਦੇ ਹਨ। ਮਿਸ ਬਮਬਮ ਸਟਾਰ ਸੂਜ਼ੀ ਤੇ ਪੁਤਿਨ ਦੀ ਜਾਣ ਪਛਾਣ ਸੀਬੀਐੱਫ ਈਵੈਂਟ ਰਾਹੀਂ ਹੋਈ। ਸੂਜ਼ੀ ਨੇ ਵਰਲਡ ਕੱਪ ਈਵੈਂਟ ਦੌਰਾਨ ਪੁਤਿਨ ਨਾਲ ਡਿਨਰ ਕੀਤਾ ਜਿਸ ‘ਚ ਉਹ ਕਾਫੀ ਅਸਹਿਜ ਹੋ ਗਈ।
ਸੂਜ਼ੀ ਨੇ ਦੱਸਿਆ ਕਿ ਪੁਤਿਨ ਨੇ ਮੇਰਾ ਹੱਥ ਦਬਇਆ ਤੇ ਕੁਝ ਮਿੰਟ ਤੱਕ ਮੈਨੂੰ ਘੂਰਦੇ ਰਹੇ, ਜਿਸ ਨਾਲ ਮੈਂ ਥੋੜ੍ਹਾ ਡਰ ਗਈ। ਉਨ੍ਹਾਂ ਕਿਹਾ ਕਿ ਉਹ ਇੰਝ ਬੈਠਦੇ ਸਨ ਜਿਵੇਂ ਉਹ ਕਿਸੇ ਸਿੰਘਾਸਣ ‘ਤੇ ਬੈਠੇ ਹੋਣ। ਜਦੋਂ ਵੀ ਉਹ ਮੈਨੂੰ ਕੁਝ ਕਹਿਣਾ ਚਾਹੁੰਦੇ ਸਨ ਤਾਂ ਪਹਿਲਾਂ ਉਹ ਆਪਣੇ ਸੈਕ੍ਰੇਟਰੀ ਨੂੰ ਕਹਿੰਦੇ ਸਨ ਤੇ ਫਿਰ ਉਨ੍ਹਾਂ ਦਾ ਸੈਕ੍ਰੇਟਰੀ ਮੇਰੇ ਕੋਲ ਆ ਕੇ ਮੈਨੂੰ ਦੱਸਦਾ ਸੀ। ਉਨ੍ਹਾਂ ਕਿਹਾ ਕਿ ਸੂਜ਼ੀ ਨੇ ਦੱਸਿਆ ਕਿ ਪੁਤਿਨ ਨੇ ਉਨ੍ਹਾਂ ਦੀ ਬਹੁਤ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਰੂਸ ਜਾਣ ਲਈ ਸੱਦਿਆ, ਜਦੋਂ ਵੀ ਉਹ ਆਉਣਾ ਚਾਹੇ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਮਿਸ ਬਮਬਮ ਨੇ ਦੱਸਿਆ ਕਿ ਜਦੋਂ ਮੈਂ ਰੂਸ ਪਹੁੰਚੀ ਸੀ ਤਾਂ ਮਾਸਕੋ ਘੁੰਮਣ ਲਈ ਉਬੇਰ ਦਾ ਇਸਤੇਮਾਲ ਕਰਦੀ ਸੀ ਪਰ ਪੁਤਿਨ ਨੂੰ ਮਿਲਣ ਤੋਂ ਬਾਅਦ ਇੱਕ ਸਰਕਾਰੀ ਗੱਡੀ ਮੈਨੂੰ ਹਰ ਜਗ੍ਹਾ ਲੈ ਕੇ ਜਾਂਦੀ ਸੀ, ਜਿਥੇ ਮੈਂ ਜਾਣਾ ਚਾਹਾਂ। ਇਹ ਮੈਨੂੰ ਬਹੁਤ ਅਜੀਬ ਲੱਗਦਾ ਸੀ ਕਿਉਂਕਿ ਮੈਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੀ ਸੁਰੱਖਿਆ ਲਈ ਹੈ ਜਾਂ ਫਿਰ ਮੇਰੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਮੈਂ ਇੱਕ ਹਫਤੇ ਉਥੇ ਰੁਕੀ ਤੇ ਵਾਪਸ ਬ੍ਰਾਜ਼ੀਲ ਆ ਗਈ। ਜਦੋਂ ਮੈਂ ਵਰਲਡ ਕੱਪ ਲਈ ਰੂਸ ਪਰਤੀ ਤਾਂ ਮੈਂ ਪੁਤਿਨ ਨੂੰ ਨਾ ਮਿਲਣ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਉਨ੍ਹਾਂ ਨਾਲ ਅਸਹਿਜ ਮਹਿਸੂਸ ਕਰਦੀ ਸੀ।
ਇਹ ਵੀ ਪੜ੍ਹੋ : ਬ੍ਰਿਟੇਨ ਦੀ ਸੰਸਦ ‘ਚ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦੀ ਮੰਗ ‘ਰੂਸ ਨੂੰ ਐਲਾਨਿਆ ਜਾਵੇ ਅੱਤਵਾਦੀ ਦੇਸ਼’
ਸੂਜ਼ੀ ਨੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਸੰਭਵ ਹੋਵੇਗਾ ਤਾਂ ਮੈਂ ਵਾਪਸ ਆਵਾਂਗੀ। ਉਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਕਦੇ ਦੁਬਾਰਾ ਨਹੀਂ ਦੇਖਿਆ ਪਰ ਅੱਜ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਮਾਸਕੋ ਵਿਚ ਮੈਂ ਖਤਰੇ ‘ਚ ਸੀ। ਮੌਜੂਦਾ ਯੁੱਧ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੁਤਿਨ ਨੇ ਯੂਕਰੇਨ ‘ਤੇ ਯੁੱਧ ਦਾ ਐਲਾਨ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸੱਚਮੁੱਚ ਇੱਕ ਹਿੰਸਕ ਮਨੋਰੋਗੀ ਹਨ।