ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਕਸ਼ਮੀਰ ਦੇ ਮੁੱਦੇ ‘ਤੇ ਘੇਰਿਆ ਹੈ। ਵਿਜ ਨੇ ਟਵੀਟ ਕੀਤਾ ਕਿ ਇਹ ਕਾਂਗਰਸ ਦੇ ਸਿਧਾਂਤ ਹੀ ਕਸ਼ਮੀਰੀ ਪੰਡਿਤਾਂ ਦੇ ਸ਼ੋਸ਼ਣ ਤੇ ਪਲਾਇਨ ਲਈ ਜ਼ਿੰਮੇਵਾਰ ਹਨ। ਭਾਰਤ ਦੇ ਕੁਝ ਹਿੱਸਿਆਂ ਵਿਚ ਵੱਖ-ਵੱਖ ਅੱਤਵਾਦੀ ਸਮੂਹਾਂ ਦੀ ਧਰਮ ਦੇ ਆਧਾਰ ‘ਤੇ ਵੰਡ, 1984 ਵਿਚ ਸਿੱਖਾਂ ਦੀ ਹੱਤਿਆ, ਸੁਭਾਸ਼ ਚੰਦਰ ਬੋਸ ਦੀ ਮੌਤ ਦਾ ਅਣਸੁਲਝਿਆ ਰਹੱਸ, ਲਾਲ ਬਹਾਦੁਰ ਸ਼ਾਸਤਰੀ ਤੇ ਕਈ ਹੋਰ। ਵਿਜ ਨੇ ਆਪਣੇ ਟਵੀਟ ਨਾਲ ਉਪਰੋਕਤ ਸਾਰੇ ਮਾਮਲਿਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਵਿਜ ਦੇ ਇਸ ਟਵੀਟ ‘ਤੇ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ।
ਇਸ ਤੋਂ ਪਹਿਲਾਂ ਵੀ ਵਿਜ ਦਿ ਕਸ਼ਮੀਰ ਫਾਈਲ ਨੂੰ ਦੇਖ ਕੇ ਕਹਿ ਚੁੱਕੇ ਹਨ ਕਿ ਹਰ ਕਿਸੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ। ਕਸ਼ਮੀਰ ਦੀ ਸਮੱਸਿਆ ਲਈ ਕਾਂਗਰਸ ਜ਼ਿੰਮੇਵਾਰ ਹੈ। ਨਾਲ ਹੀ ਸਿੱਖ ਦੰਗਿਆਂ ‘ਤੇ ਵੀ ਫਿਲਮ ਬਣਨੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : ਤਰਨਤਾਰਨ ਹਾਦਸੇ ‘ਚ CM ਮਾਨ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਮੁਆਵਜ਼ੇ ਦਾ ਐਲਾਨ
ਆਲੋਚਕ ਬ੍ਰਿਜੇਸ਼ ਪਾਂਡੇ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਰਮ ਕਰੋ ਮੰਤਰੀ ਦੇ ਅਹੁਦੇ ‘ਤੇ ਬੈਠ ਕੇ ਝੂਠ ਬੋਲਦੇ ਹੋ। ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹੋ। ਸਾਰਾ ਕੀਤਾ ਕਰਾਇਆ ਤੁਹਾਡੀ ਪਾਰਟੀ ਦਾ ਹੈ। ਸਾਜ਼ਿਸ ਕਰਕੇ ਵੀਪੀ ਸਰਕਾਰ ਵਿਚ ਕਸ਼ਮੀਰੀ ਪੰਡਿਤਾਂ ਨੂੰ ਪਲਾਇਨ ਲਈ ਮਜਬੂਰ ਕੀਤਾ ਕਿਉਂਕਿ ਤੁਹਾਨੂੰ ਸਿਰਫ ਏਜੰਡੇ ਤੋਂ ਮਤਲਬ ਹੈ, ਦੇਸ਼ ਦੀਆਂ ਗੱਲਾਂ ਤੁਹਾਡੇ ਵਰਗੇ ਲੋਕਾਂ ਦੇ ਮੂੰਹ ਤੋਂ ਠੀਕ ਨਹੀਂ ਲੱਗਦੀਆਂ।