ਯੂਕਰੇਨ-ਰੂਸ ਯੁੱਧ ਵਿਚ ਮਾਰੀਉਪੋਲ ‘ਚ ਰੂਸੀ ਫੌਜ ਨੇ ਵੱਡੀ ਸਫਲਤਾ ਦਾ ਦਾਅਵਾ ਕੀਤਾ ਹੈ। ਮਾਰੀਉਪੋਲ ਵਿਚ ਯੂਕਰੇਨ ਦੀ ਪੂਰੀ ਬ੍ਰਿਗੇਡ ਨੇ ਆਤਮ ਸਮਰਪਣ ਕਰ ਦਿਤਾ ਹੈ। ਯੂਕਰੇਨ ਦੀ 36ਵੀਂ ਮਰੀਨ ਬ੍ਰਿਗੇਡ ਨੇ ਆਤਮ ਸਮਰਪਣ ਕੀਤਾ ਹੈ। 1026 ਸੈਨਿਕਾਂ ਨੇ ਹਥਿਆਰ ਵੀ ਦੇ ਦਿੱਤੇ ਹਨ। ਹਥਿਆਰ ਦੇਣ ਵਾਲਿਆਂ ਵਿਚ 162 ਯੂਕਰੇਨੀ ਅਧਿਕਾਰੀ ਵੀ ਸ਼ਾਮਲ ਹਨ।
ਰੂਸ ਦਾ ਦਾਅਵਾ ਹੈ ਕਿ ਦੋਨੇਤਸਕ ਦੇ ਬਾਗੀਆਂ ਨਾਲ ਰੂਸੀ ਫੌਜ ਨੇ ਜੋ ਘੇਰਾਬੰਦੀ ਕੀਤੀ ਸੀ, ਉਸ ਵਿਚ ਰੂਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਤੋਂ ਪਹਿਲਾਂ ਆਹਮਣੇ-ਸਾਹਮਣੇ ਦੀ ਲੰਬੀ ਲੜਾਈ ਚੱਲੀ ਜਿਸ ਤੋਂ ਬਾਅਦ 95 ਫੀਸਦੀ ਇਲਾਕੇ ਵਿਚ ਰੂਸ ਨੇ ਕਬਜ਼ਾ ਕਰ ਲਿਆ।
ਕ੍ਰੀਵਰੀ ਖੈਰਸਾਨ ਨਾਲ ਬਿਲਕੁਲ ਨੇੜੇ ਲੱਗਦਾ ਇਲਾਕਾ ਹੈ। ਇਥੋਂ 50 ਕਿਲੋਮੀਟਰ ਦੀ ਦੂਰੀ ‘ਤੇ ਰੂਸੀ ਫੌਜ ਰੁਕੀ ਹੋਈ ਹੈ। ਕ੍ਰੀਵਰੀ ਰਾਸ਼ਟਰਪਤੀ ਜੇਲੇਂਸਕੀ ਦਾ ਵੀ ਇਲਾਕਾ ਹੈ। ਇਥੇ ਲੜਾਈ ਲਗਾਤਾਰ ਜਾਰੀ ਹੈ। ਕ੍ਰੀਵਰੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮੁੰਦਰ ਤੋਂ ਆਉਣਾ-ਜਾਣਾ ਬਿਲਕੁਲ ਰੁਕ ਗਿਆ ਹੈ। ਇਹ ਇਕਨਾਮਿਕ ਹਬ ਹੈ ਅਤੇ ਇਸਪਾਤ ਦਾ ਸੈਂਟਰ ਵੀ ਹੈ। ਇਸ ਲਈ ਇਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਥੋਂ ਦੇ ਬਾਹਰੀ ਇਲਾਕਿਆਂ ਵਿਚ 15 ਪਿੰਡ ਹਨ ਜਿਥੇ ਆਰ-ਪਾਸ ਦੀ ਲੜਾਈ ਛਿੜੀ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : ਰਜ਼ੀਆ ਸੁਲਤਾਨਾ ਨੂੰ ਪੰਜਾਬ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮਾਨ ਸਪੁਰਦ ਕਰਨ ਲਈ ਪੱਤਰ ਜਾਰੀ
ਇਸ ਸਮੇਂ ਯੂਕਰੇਨ ਦੇ ਯੁੱਧ ਦਾ ਭਿਆਨਕ ਰੂਪ ਦੇਖਿਆ ਜਾ ਸਕਦਾ ਹੈ। ਨੀਪਰ ਓਬਲਾਸਟ ਵਿਚ ਸੈਂਟਰਲ ਯੂਕਰੇਨ ਦੇ ਇਕ ਰੇਲਵੇ ਸਟੇਸ਼ਨ ‘ਚ ਮਿਜ਼ਾਈਲ ਹਮਲਾ ਹੋਇਆ ਹੈ। ਇਸ ਹਮਲੇ ਵਿਚ ਰੇਲ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ। ਦੋ ਦਿਨ ਪਹਿਲਾਂ ਏਅਰਪੋਰਟ ‘ਤੇ ਵੀ ਹਮਲਾ ਹੋਇਆ ਸੀ। ਇਕ ਤਰ੍ਹਾਂ ਤੋਂ ਰੂਸ ਇੱਕ ਪਹਿਲਾਂ ਤੋਂ ਬਣਾਈ ਰਣਨੀਤੀ ਤਹਿਤ ਪਹਿਲਾਂ ਪੂਰਬ ਵਿਚ ਤੇ ਹੁਣ ਮੱਧ ਵਿਚ ਵੱਡੇ ਹਮਲੇ ਕਰ ਰਿਹਾ ਹੈ ਤੇ ਹੌਲੀ-ਹੌਲੀ ਅੱਗੇ ਵੱਧ ਰਿਹਾ ਹੈ।