ਮਹਾਰਾਸ਼ਟਰ ਨਵ-ਨਿਰਮਾਣ ਮੁਖੀ ਰਾਜ ਠਾਕਰੇ 5 ਜੂਨ ਨੂੰ ਅਯੁੱਧਿਆ ਜਾਣਗੇ। ਨਾਲ ਹੀ ਉਨ੍ਹਾਂ ਨੇ ਅਗਲੀ ਜਨ ਸਭਾ 1 ਮਈ ਨੂੰ ਔਰੰਗਾਬਾਦ ਵਿਚ ਕਰਨ ਦਾ ਐਲਾਨ ਕੀਤਾ ਹੈ। ਠਾਕਰੇ ਨੇ ਕਿਹਾ ਕਿ ਅਸੀਂ ਮਹਾਰਾਸ਼ਟਰ ਵਿਚ ਦੰਗੇ ਨਹੀਂ ਚਾਹੁੰਦੇ। ਨਮਾਜ਼ ਅਦਾ ਕਰਨ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਜੇਕਰ ਮੁਸਲਮਾਨ ਲਾਊਡ ਸਪੀਕਰ ‘ਤੇ ਕਰਨਗੇ ਤਾਂ ਅਸੀਂ ਵੀ ਲਾਊਡਸਪੀਕਰ ਦਾ ਇਸਤੇਮਾਲ ਕਰਾਂਗੇ।
ਰਾਜ ਠਾਕਰੇ ਨੇ ਕਿਹਾ ਕਿ ਮੁਸਲਮਾਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਧਰਮ ਕਾਨੂੰਨ ਤੋਂ ਵੱਡਾ ਨਹੀਂ ਹੈ। ਉਨ੍ਹਾਂ ਕਿਹਾ ਕਿ 3 ਮਈ ਦੇ ਬਾਅਦ ਦੇਖਾਂਗਾ ਕਿ ਕੀ ਕਰਨਾ ਹੈ। ਦਿੱਲੀ ਦੇ ਜਹਾਂਗੀਪੁਰੀ ਦੀ ਹਿੰਸਾ ‘ਤੇ ਠਾਕਰੇ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਉਹ ਲੋਕ ਨਹੀਂ ਸਮਝਣਗੇ।
ਉਨ੍ਹਾਂ ਨੇ ਦੇਸ਼ ਦੇ ਸਾਰੇ ਹਿੰਦੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਆਰ ਰਹਿਣਗੇ। ਜੇਕਰ 3 ਮਈ ਤੱਕ ਮੁਸਲਿਮ ਸਮਾਜ ਦੇ ਲੋਕ ਮਸਜਿਦਾਂ ‘ਚ ਲਾਊਡਸਪੀਕਰ ਨਹੀਂ ਹਟਾਉਂਦੇ ਤਾਂ ਅਸੀਂ ਵੀ ਲਾਊਡਸਪੀਕਰ ‘ਤੇ ਹਨੂੰਮਾਨ ਚਾਲੀਸਾ ਲਗਾਵਾਂਗੇ। ਉੁਨ੍ਹਾਂ ਕਿਹਾ ਕਿ ਲਾਊਡਸਪੀਕਰ ਕਾਰਨ ਸਿਰਫ ਹਿੰਦੂਆਂ ਨੂੰ ਹੀ ਤਕਲੀਫ ਨਹੀਂ ਹੋ ਰਹੀ ਹੈ। ਇਸ ਦੇ ਸ਼ਿਕਾਰ ਮੁਸਲਿਮ ਸਮਾਜ ਦੇ ਲੋਕ ਵੀ ਹੋ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ : AAP ਵਿਧਾਇਕ ਦਿਨੇਸ਼ ਚੱਢਾ ਦਾ ਟੋਲ ਪਲਾਜ਼ੇ ‘ਤੇ ਛਾਪਾ, ਐਂਬੂਲੈਂਸ ‘ਚ ਮਿਲੀਆਂ ਐਕਸਪਾਇਰਡ ਦਵਾਈਆਂ
ਸ਼ਿਵਸੈਨਾ ਨੇਤਾ ਤੇ ਮੰਤਰੀ ਆਦਿਤਯ ਠਾਕਰੇ ਭਾਜਪਾ ਨੂੰ ਹਿੰਦੂਤਵ ਦੇ ਮੁੱਦੇ ‘ਤੇ ਉਸੇ ਦੇ ਗੜ੍ਹ ਵਿਚ ਜਾ ਕੇ ਜਵਾਬ ਦੇਣ ਦੀ ਤਿਆਰੀ ਵਿਚ ਹਨ। ਆਦਿਤਯ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਹ ਜਲਦ ਹੀ ਅਯੁੱਧਿਆ ਜਾਣਗੇ। ਉਹ ਮਈ ਮਹੀਨੇ ਦੀ ਸ਼ੁਰੂਆਤ ਵਿਚ ਅਯੁੱਧਿਆ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਯੁੱਧਿਆ ਦੌਰੇ ਨੂੰ ਲੈ ਕੇ ਉਨ੍ਹਾਂ ਦੀ ਸਾਂਸਦ ਸੰਜੇ ਰਾਊਤ ਨਾਲ ਗੱਲਬਾਤ ਹੋਈ ਹੈ। ਅਯੁੱਧਿਆ ਦੌਰੇ ਨੂੰ ਲੈ ਕੇ ਜਲਦ ਹੀ ਪ੍ਰੋਗਰਾਮ ਦਾ ਐਲਾਨ ਹੋਵੇਗਾ।