ਪਿੰਡ ਮੂਨਕ ਕਲਾਂ (ਹੋਸ਼ਿਆਰਪੁਰ ਟਾਂਡਾ) ਦੇ 22 ਸਾਲਾ ਨੌਜਵਾਨ ਦੀ ਦੁਬਈ ‘ਚ ਹਾਦਸੇ ਦੌਰਾਨ ਮੌਤ ਹੋ ਗਈ। ਜੋ ਗਰੀਬੀ ਅਤੇ ਰੋਜ਼ੀ ਰੋਟੀ ਦੀ ਭਾਲ ‘ਚ ਦੁਬਈ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਬੱਤ ਦਾ ਭਲਾ ਟ੍ਰਸਟ ਮੂਨਕ ਕਲਾਂ ਦੇ ਸੇਵਕ ਜਥੇਦਾਰ ਦਵਿੰਦਰ ਸਿੰਘ ਮੂਨਕਾਂ ਨੇ ਦੱਸਿਆ ਕਿ ਟ੍ਰਸਟ ਦੇ ਵਲੰਟੀਅਰ ਰਹੇ ਗੁਰਪ੍ਰੀਤ ਸਿੰਘ ਅੱਜ ਤੋਂ ਕੁਝ ਦਿਨ ਪਹਿਲਾਂ 6 ਮਾਰਚ ਨੂੰ ਵਿਦੇਸ਼ ਪੁਰਤਗਾਲ ਜਾਣ ਲਈ ਦੁਬਈ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ।
10 ਅਪ੍ਰੈਲ ਨੂੰ ਅਚਾਨਕ ਹੋਏ ਹਾਦਸੇ ਦੌਰਾਨ ਗੁਰਪ੍ਰੀਤ ਸਿੰਘ ਦੁਬਈ ਦੇ ਇਕ ਹੋਟਲ ਦੀ 14ਵੀਂ ਮੰਜ਼ਿਲ ਤੋਂ 8ਵੀਂ ਮੰਜ਼ਿਲ ‘ਤੇ ਡਿੱਗ ਗਿਆ। ਇਸ ਹਾਦਸੇ ਵਿੱਚ ਉਸਦੀ ਮੌਤ ਹੋ ਗਈ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”