ਝਾਰਖੰਡ ਦੇ ਖੂਟੀ ਜ਼ਿਲ੍ਹੇ ਵਿਚ ਵੱਡਾ ਹਾਦਸਾ ਹੋਇਆ। ਜ਼ਿਲ੍ਹੇ ਦੇ ਕਰਾਅ ਵਿਚ ਵੀਰਵਾਰ ਦੇਰ ਰਾਤ ਹੋਏ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਇਸ ਵਿਚ 3 ਔਰਤਾਂ ਤੇ ਚਾਰ ਬੱਚੇ ਹਨ। ਇਕ ਜ਼ਖਮੀ ਹੈ। ਮ੍ਰਿਤਕਾਂ ਵਿਚੋਂ 4 ਇਕ ਹੀ ਪਰਿਵਾਰ ਦੇ ਹਨ।
ਹਾਦਸੇ ਵਿਚ ਬਿਰਸਾ ਨਾਇਕ ਦੀ ਮਾਂ-ਧੀ ਤੇ ਨਾਤਿਨ ਦੀ ਜਾਨ ਗਈ ਹੈ। ਜਦੋਂ ਕਿ ਦੂਜੇ ਪਰਿਵਾਰ ਤੋਂ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਕੋਸ਼ਾਂਬੀ ਕਾਲੋਨੀ ਕੋਲ ਇਕ ਸਕੂਟਰੀ ਸਵਾਰ ਬੇਕਾਬੂ ਹੋ ਕੇ ਝਾੜੀ ਵਿਚ ਵੜ ਗਈ। ਸ਼ੋਰ ਸੁਣ ਕੇ ਆਸ-ਪਾਸ ਦੇ ਲੋਕ ਨਿਕਲੇ। ਕੁਝ ਲੋਕ ਝਾੜੀ ਵਿਚ ਫਸੇ ਨੌਜਵਾਨ ਨੂੰ ਕੱਢ ਰਹੇ ਸਨ।
ਇਹ ਵੀ ਪੜ੍ਹੋ : ‘ਜਿਊਂਦੇ ਜੀਅ ਕਿਸੇ ਨੇ ਝੋਟੇ ਨੂੰ ਪੁੱਛਿਆ ਨਹੀਂ ਤੇ ਹੁਣ ਸਾਨੂੰ ਸਿਕਓਰਿਟੀ ਦੇ ਦਿੱਤੀ’-ਬਾਪੂ ਭੀਮ ਸਿੰਘ ਦਾ ਛਲਕਿਆ ਦਰ/ਦ
ਦੂਜੇ ਪਾਸੇ ਮਹਿਲਾਵਾਂ ਤੇ ਬੱਚੇ ਸੜਕ ‘ਤੇ ਖੜ੍ਹੇ ਸਨ। ਇਸ ਦੌਰਨ ਤੋਰਪਾ ਵੱਲੋਂ ਆ ਰਹੇ ਤੇਜ਼ ਰਫਤਾਰ ਟ੍ਰੇਲਰ ਨੇ ਸਾਰਿਆਂ ਨੂੰ ਕੁਚਲ ਦਿੱਤਾ। ਹਾਦਸੇ ਦੇ ਬਾਅਦ ਟ੍ਰੇਲਰ ਛੱਡ ਕੇ ਡਰਾਈਵਰ ਤੇ ਖਲਾਸੀ ਫਰਾਰ ਹੋ ਗਏ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਝਾਰਖੰਡ ਹਾਦਸੇ ‘ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ ਕਿ ਝਾਰਖੰਡ ਦੇ ਖੁੰਟੀ ‘ਚ ਸੜਕ ਹਾਦਸੇ ‘ਚ ਜਾਨਾਂ ਜਾਣ ਦੀ ਖ਼ਬਰ ਬਹੁਤ ਦੁਖਦਾਈ ਹੈ। ਮੈਂ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੀ ਹਾਂ। ਮੈਂ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਵੀ ਕਾਮਨਾ ਕਰਦੀ ਹਾਂ”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








