ਅਫਗਾਨਿਸਤਾਨ ‘ਚ ਤਾਲਿਬਾਨ ਦੇ ਬੁਰਕਾ ਫਰਮਾਨ ਖਿਲਾਫ ਮਹਿਲਾਵਾਂ ਨੇ ਵਿਰੋਧ ਕੀਤਾ ਹੈ। ਕਾਬੁਲ ‘ਚ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਨੇ ਆਪਣਾ ਚਿਹਰਾ ਵੀ ਖੁੱਲ੍ਹਾ ਰੱਖਿਆ ਸੀ। ਉਹ ਸੜਕਾਂ ‘ਤੇ ‘ਜਸਟਿਸ-ਜਸਟਿਸ’ ਦੇ ਨਾਅਰੇ ਲਗਾ ਰਹੀਆਂ ਸੀ।
ਪ੍ਰਦਰਸ਼ਨ ਕਰ ਰਹੀਆਂ ਮਹਿਲਾਵਾਂ ਵਿਚ ਸ਼ਾਮਲ ਸਾਇਰਾ ਸਮਾ ਨੇ ਕਿਹਾ ਕਿ ਆਖਿਰ ਅਸੀਂ ਵੀ ਇਨਸਾਨ ਹਾਂ । ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਜਾਨਵਰ ਦੀ ਤਰ੍ਹਾਂ ਘਰ ਦੇ ਇੱਕ ਕੋਨੇ ਵਿਚ ਬੰਦੀ ਬਣਾ ਕੇ ਰੱਖੇ। ਆਖਿਰ ਕਿਉਂ ਸਾਨੂੰ ਜਨਤਕ ਥਾਵਾਂ ‘ਤੇ ਆਪਣੇ ਚਿਹਰੇ ਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਮਹਿਲਾਵਾਂ ਦਾ ਕਹਿਣਾ ਸੀ ਕਿ ਬੁਰਕਾ ਸਾਡਾ ਹਿਜਾਬ ਨਹੀਂ ਹੈ।
ਦੂਜੇ ਪਾਸੇ ਮਹਿਲਾਵਾਂ ਜਦੋਂ ਕਾਬੁਲ ਦੀਆਂ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੀਆਂ ਸਨ ਤਾਂ ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਘਟਨਾ ਨੂੰ ਕਵਰ ਕਰ ਰਹੇ ਪੱਤਰਕਾਰਾਂ ਨੂੰ ਵੀ ਰਿਪੋਰਟਿੰਗ ਕਰਨ ਤੋਂ ਰੋਕ ਦਿੱਤਾ।
ਦੱਸ ਦੇਈਏ ਕਿ ਤਾਲਿਬਾਨ ਨੇ ਔਰਤਾਂ ਲਈ ਨਵਾਂ ਫਰਮਾਨ ਜਾਰੀ ਕਰਦੇ ਹੋਏ ਕਿਹਾ ਕਿ ਮਹਿਲਾਵਾਂ ਨੂੰ ਹੁਣ ਜਨਤਕ ਥਾਵਾਂ ‘ਤੇ ਬੁਰਕਾ ਪਹਿਨਣਾ ਹੀ ਹੋਵੇਗਾ। ਜੇਕਰ ਮਹਿਲਾ ਨੇ ਘਰ ਤੋਂ ਬਾਹਰ ਆਪਣਾ ਚਿਹਾਰ ਨਹੀਂ ਢਕਿਆ ਤਾਂ ਉਸ ਦੇ ਪਿਤਾ ਜਾਂ ਸਭ ਤੋਂ ਨਜ਼ਦੀਕੀ ਪੁਰਸ਼ ਰਿਸ਼ਤੇਦਾਰ ਨੂੰ ਜੇਲ੍ਹ ਵਿਚ ਪਾ ਦਿੱਤਾ ਜਾਵੇਗਾ ਜਾਂ ਸਰਕਾਰੀ ਨੌਕਰੀ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਫਗਾਨਿਸਤਾਨ ਵਿਚ ਲਾਗੂ ਹੋਏ ਤਾਲਿਬਾਨੀ ਫਰਮਾ ਨੇ ਮਹਿਲਾਵਾਂ ਨੂੰ ਮਿਲੇ ਲਗਭਗ ਉਹ ਸਾਰੇ ਹੱਕ ਖੋਹ ਲਏ ਜਿਸ ਨੂੰ ਅਮਰੀਕਾ ਨੇ ਸਾਲ 2001 ਵਿਚ ਤਾਲਿਬਾਨ ਸ਼ਾਸਨ ਨੂੰ ਹਰਾ ਕੇ ਮਹਿਲਾਵਾਂ ਨੂੰ ਦਿੱਤੇ ਸਨ। 2021 ਵਿਚ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਦੇ ਬਾਅਦ ਸਭ ਤੋਂ ਪਹਿਲਾਂ ਤਾਲਿਬਾਨ ਨੇ ਐਜੂਕੇਸ਼ਨ ਸਿਸਟਮ ‘ਚ ਬਦਲਾਅ ਕਰਨੇ ਸ਼ੁਰੂ ਕੀਤੇ। ਸੈਕੰਡਰੀ ਸਕੂਲ ‘ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੇ ਸਕੂਲ ਜਾਣ ‘ਤੇ ਰੋਕ ਲਗਾ ਦਿੱਤੀ ਗਈ ਸੀ। ਕੁਝ ਸਮੇਂ ਬਾਅਦ ਤਾਲਿਬਾਨ ਨੇ ਸੈਕੰਡਰੀ ਸਕੂਲ ਫਿਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ ਪਰ ਇਕ ਵਾਰ ਫਿਰ ਉਸ ਨੇ ਆਪਣੇ ਫੈਸਲੇ ਨੂੰ ਪਲਟ ਦਿੱਤਾ ਤੇ ਲੜਕੀਆਂ ਦੇ ਸਕੂਲ ਜਾਣ ‘ਤੇ ਫਿਰ ਪਾਬੰਦੀ ਲਗਾ ਦਿੱਤੀ।