ਭਾਰਤ ਵਿੱਚ ਬੇਸ਼ੱਕ ਹੀ ਕੋਰੋਨਾ ਵਾਇਰਸ ਦੇ ਮਾਮਲੇ ਸਥਿਰ ਨਜ਼ਰ ਆ ਰਹੇ ਹਨ, ਪਰ ਕਈ ਦੇਸ਼ਾਂ ਵਿੱਚ ਹਾਲਾਤ ਠੀਕ ਨਹੀਂ ਹਨ । ਸਾਊਦੀ ਅਰਬ ਵਿੱਚ ਕੋਵਿਡ-19 ਦੇ ਮਾਮਲੇ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ । ਅਜਿਹੇ ਵਿੱਚ ਸਾਊਦੀ ਸਰਕਾਰ ਨੇ ਭਾਰਤ ਸਣੇ 16 ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ । ਹਾਲਾਂਕਿ, ਸਰਕਾਰ ਨੇ ਲੋਕਾਂ ਨੂੰ ਦੱਸਿਆ ਹੈ ਕਿ ਦੇਸ਼ ਵਿੱਚ ਹੁਣ ਤਕ ਮੰਕੀਪੌਕਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ । ਭਾਰਤ ਤੋਂ ਇਲਾਵਾ ਇਨ੍ਹਾਂ 16 ਦੇਸ਼ਾਂ ਵਿੱਚ ਗਣਰਾਜ ਕਾਂਗੋ, ਲੀਬੀਆ, ਇੰਡੋਨੇਸ਼ੀਆ, ਲੇਬਨਾਨ, ਸੀਰੀਆ, ਤੁਰਕੀ, ਈਰਾਨ, ਅਫਗਾਨਿਸਤਾਨ, ਯਮਨ, ਸੋਮਾਲੀਆ, ਇਥੋਪੀਆ, ਵੀਅਤਨਾਮ, ਅਰਮੇਨੀਆ, ਬੇਲਾਰੂਸ ਸ਼ਾਮਿਲ ਹਨ।
ਉੱਥੇ ਹੀ ਉੱਤਰੀ ਕੋਰੀਆ ਵਿੱਚ ਵੀ ਕੋਰੋਨਾ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਹਰ ਰੋਜ਼ ਲੱਖਾਂ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਹਨ । ਸਾਊਦੀ ਅਰਬ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਹੁਣ ਤੱਕ ਮੰਕੀਪੌਕਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਪ ਸਿਹਤ ਮੰਤਰੀ ਅਬਦੁੱਲਾ ਅਸੀਰੀ ਨੇ ਕਿਹਾ ਹੈ ਕਿ ਦੇਸ਼ ਵਿੱਚ ਮੰਕੀਪੌਕਸ ਦੇ ਕੇਸਾਂ ਦਾ ਪਤਾ ਲਗਾਉਣ ਦੀ ਸਮਰੱਥਾ ਹੈ। ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਰਕਾਰ ਵੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰ ਹੈ।
ਇਹ ਵੀ ਪੜ੍ਹੋ: ਜੇਲ੍ਹ ‘ਚੋਂ ਬਾਹਰ ਆਏ ਸਿੱਧੂ ! ਮੈਡੀਕਲ ਚੈੱਕਅਪ ਲਈ ਲਿਆਂਦੇ ਗਏ ਪਟਿਆਲਾ ਦੇ ਸਰਕਾਰੀ ਹਸਪਤਾਲ
ਦੱਸ ਦੇਈਏ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਮੰਕੀਪੌਕਸ ਨੂੰ ਲੈ ਕੇ ਦੇਸ਼ਾਂ ਨੂੰ ਅਲਰਟ ਕੀਤਾ ਹੈ । ਹਾਲਾਂਕਿ ਭਾਰਤ ਵਿੱਚ ਹਾਲੇ ਤੱਕ ਮੰਕੀਪੌਕਸ ਦੇ ਮਾਮਲੇ ਸਾਹਮਣੇ ਨਹੀਂ ਆਏ ਹਨ, ਪਰ ਸਰਕਾਰ ਅਲਰਟ ਮੋਡ ਵਿੱਚ ਆ ਗਈ ਹੈ। ਮੰਕੀਪੌਕਸ ਚੇਚਕ ਵਰਗੀ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਚੂਹਿਆਂ ਖਾਸ ਕਰਕੇ ਬਾਂਦਰਾਂ ਤੋਂ ਮਨੁੱਖਾਂ ਵਿੱਚ ਫੈਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: