ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਹੱਤਿਆ ਦੀਆਂ ਅਫਵਾਹਾਂ ਵਿਚ ਉਨ੍ਹਾਂ ਦੀ ਜਾਸੂਸੀ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਨੀ ਗਾਲਾ ਦਾ ਇੱਕ ਮੁਲਾਜ਼ਮ ਖਾਨ ਦੇ ਕਮਰੇ ਵਿਚ ਇੱਕ ਸਪਾਈ ਡਿਵਾਈਸ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਰਿਪੋਰਟ ਮੁਤਾਬਕ ਇਸ ਮੁਲਾਜ਼ਮ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਬੈੱਡਰੂਮ ਵਿਚ ਡਿਵਾਈਸ ਲਗਾਉਣ ਲਈ ਪੈਸੇ ਦਿੱਤੇ ਗਏ ਸਨ। ਹਾਲਾਂਕਿ ਇਕ ਦੂਜੇ ਮੁਲਾਜ਼ਮ ਨੇ ਇਸ ਦੀ ਸੂਚਨਾ ਸੁਰੱਖਿਆ ਟੀਮ ਨੂੰ ਦੇ ਦਿੱਤੀ। ਇਸ ਦੇ ਬਾਅਦ ਜਾਸੂਸ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਗਿਆ।
ਬਾਨੀ ਗਾਲਾ ਸਕਿਓਰਿਟੀ ਟੀਮ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ ‘ਤੇ ਮੁਲਾਜ਼ਮ ਨੂੰ ਹਿਰਾਸਤ ਵਿਚ ਲੈ ਲਿਆ। ਸਕਿਓਰਿਟੀ ਟੀਮ ਨੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
ਇਹ ਘਟਨਾ ਇਮਰਾਨ ਖਾਨ ਦੀ ਹੱਤਿਆ ਦੀ ਸਾਜ਼ਿਸ ਰਚਣ ਦੀਆਂ ਅਫਵਾਹਾਂ ਵਿਚ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਕਥਿਤ ਖਤਰੇ ਨੂੰ ਦੇਖਦੇ ਹੋਏ ਬਾਨੀ ਗਾਲਾ ਦੇ ਆਸ-ਪਾਸ ਦੇ ਇਲਾਕਿਆਂ ਵਿਚ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਪੀਟੀਆਈ ਨੇਤਾ ਸ਼ਹਿਬਾਜ ਗਿਲ ਨੇ ਕਿਹਾ ਕਿ ਇਸ ਸਬੰਧ ਅਸੀਂ ਸਰਕਾਰ ਸਣੇ ਸਾਰੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ। ਗਿੱਲ ਨੇ ਦਾਅਵਾ ਕੀਤਾ ਕਿ ਕਰਮਚਾਰੀ ਸਾਬਕਾ ਪੀਐੱਮ ਦੇ ਕਮਰੇ ਦੀ ਸਫਾਈ ਕਰਦਾ ਹੈ। ਉਸ ਨੂੰ ਸਪਾਈ ਡਿਵਾਈਸ ਲਗਾਉਣ ਲਈ ਪੈਸੇ ਦਿੱਤੇ ਗਏ ਸਨ। ਬਾਹਰੀ ਲੋਕ ਜਾਣਕਾਰੀ ਕੱਢਣ ਲਈ ਸਾਡੇ ਲੋਕਾਂ ਨੂੰ ਧਮਕਾ ਰਹੇ ਹਨ। ਇਸ ਤਰ੍ਹਾਂ ਦੀਆਂ ਸ਼ਰਮਨਾਕ ਹਰਕਤਾਂ ਤੋਂ ਬਚਣਾ ਚਾਹੀਦਾ ਹੈ। ਗ੍ਰਿਫਤਾਰ ਮੁਲਾਜ਼ਮ ਨੇ ਕਈ ਖੁਲਾਸੇ ਕੀਤੇ ਹਨ।