ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਦੇ ਲਾਲ ਬਾਜ਼ਾਰ ਇਲਾਕੇ ਵਿਚ ਅੱਤਵਾਦੀ ਹਮਲੇ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਲਾਲ ਬਾਜ਼ਾਰ ਇਲਾਕੇ ਵਿਚ ਜੀਡੀ ਗੋਇਨਕਾ ਸਕੂਲ ਦੇ ਨੇੜੇ ਪੁਲਿਸ ਨਾਕਾ ਪਾਰਟੀ ‘ਤੇ ਫਾਇਰਿੰਗ ਕੀਤੀ।
ਹਮਲੇ ਵਿਚ ਏਐੱਸਆਈ ਮੁਸ਼ਤਾਕ ਅਹਿਮਦ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਹੈੱਡ ਕਾਂਸਟੇਬਲ ਤੇ ਇੱਕ ਸਿਪਾਹੀ ਅਬੂ ਬਕਰ ਜ਼ਖਮੀ ਹੋ ਗਿਆ। ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਤਵਾਦੀਆਂ ਦੀ ਭਾਲ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ।
ਘਟਨਾ ਦੇ ਤੁਰੰਤ ਬਾਅਦ ਸੀਨੀਅਰ ਅਧਿਕਾਰੀ ਹੋਰ ਵੱਡੀ ਗਿਣਤੀ ਵਿਚ ਸੁਰੱਖਿਆ ਹਲਾਂ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਇਹ ਹਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਮਰਨਾਥ ਯਾਤਰਾ ਦੇ ਚੱਲਦੇ ਕਸ਼ਮੀਰ ਵਿਚ ਹਾਈ ਅਲਰਟ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਪੁਲਿਸ ਨੇ ਕਿਹਾ ਕਿ ਏਐੱਸਆਈ ਮੁਸ਼ਤਾਕ ਅਹਿਮਦ ਨੇ ਦਮ ਤੋੜ ਦਿੱਤਾ ਤੇ ਸ਼ਹੀਦ ਹੋ ਗਏ। ਫਰਜ਼ ਦੌਰਾਨ ਉਨ੍ਹਾਂ ਦੇ ਸਰਵਉੱਚ ਬਲਿਦਾਨ ਲਈ ਅਸੀਂ ਸ਼ਹੀਦ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦੇ ਹਾਂ। ਦੋ ਹੋਰ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।