Uric acid control tips: ਥਾਇਰਾਇਡ, ਪੀਸੀਓਡੀ ਵਰਗੀਆਂ ਵੱਡੀਆਂ ਸਮੱਸਿਆਵਾਂ ‘ਚੋਂ ਯੂਰਿਕ ਐਸਿਡ ਵੀ ਸਭ ਤੋਂ ਆਮ ਸੁਣਨ ਵਾਲੀ ਸਮੱਸਿਆ ਬਣ ਗਿਆ ਹੈ। ਔਰਤਾਂ ਦੇ ਨਾਲ-ਨਾਲ ਪੁਰਸ਼ ਵੀ ਇਸ ਦੀ ਲਪੇਟ ‘ਚ ਹਨ। ਯੂਰਿਕ ਐਸਿਡ ਦੀ ਸਮੱਸਿਆ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕਿਡਨੀ ਯੂਰਿਕ ਐਸਿਡ ਨੂੰ ਠੀਕ ਤਰ੍ਹਾਂ ਫਿਲਟਰ ਨਹੀਂ ਕਰ ਪਾਉਂਦੀ ਅਤੇ ਇਹ ਜੋੜਾਂ ‘ਚ ਕ੍ਰਿਸਟਲ ਦੇ ਰੂਪ ‘ਚ ਜਮ੍ਹਾ ਹੋਣ ਲੱਗਦੀ ਹੈ। ਇਸ ਕਾਰਨ ਜੋੜਾਂ ‘ਚ ਦਰਦ ਅਤੇ ਪੈਰਾਂ ‘ਚ ਸੋਜ ਆਉਣ ਲੱਗਦੀ ਹੈ। ਜੇਕਰ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਗਠੀਆ ਬਣ ਜਾਂਦਾ ਹੈ।
ਖਰਾਬ ਲਾਈਫਸਟਾਈਲ ਨਾਲ ਯੂਰਿਕ ਐਸਿਡ ਦਾ ਸਬੰਧ: ਯੂਰਿਕ ਐਸਿਡ ਵਧਣ ਦਾ ਸਿੱਧਾ ਸਬੰਧ ਤੁਹਾਡੀ ਖਰਾਬ ਲਾਈਫਸਟਾਈਲ ਨਾਲ ਹੈ। ਜੇਕਰ ਤੁਸੀਂ ਖਾਣ-ਪੀਣ ‘ਚ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹੋ ਜਦਕਿ ਦੂਜੇ ਤੱਤਾਂ ਦੀ ਕਮੀ ਹੋ ਜਾਂਦੀ ਹੈ ਤਾਂ ਸਰੀਰ ‘ਚ ਇਸ ਦਾ ਲੈਵਲ ਖਰਾਬ ਹੋ ਜਾਂਦਾ ਹੈ। ਜੰਕ ਫੂਡ ਖਾਣ ਦੀ ਆਦਤ, ਘੰਟਿਆਂ ਬੱਧੀ ਇਕ ਸਥਿਤੀ ‘ਚ ਬੈਠਣਾ, ਘੱਟ ਪਾਣੀ ਪੀਣਾ, ਸਰੀਰਕ ਗਤੀਵਿਧੀਆਂ ਨਾ ਕਰਨਾ, ਇਹ ਸਾਰੀਆਂ ਅਨਹੈਲਥੀ ਚੀਜ਼ਾਂ ਹੀ ਇਸ ਬਿਮਾਰੀ ਨੂੰ ਵਧਾਉਂਦੀਆਂ ਹਨ। ਇਸ ਤੋਂ ਇਲਾਵਾ ਯੂਰਿਕ ਐਸਿਡ ਵਧਣ ਕਾਰਨ
- ਘੱਟ ਮੈਟਾਬੋਲੀਜਿਮ
- ਕਮਜ਼ੋਰ gut ਹੈਲਥ
- ਲੋਅ ਫੈਟ ਫ਼ੂਡ ਦਾ ਸੇਵਨ
- ਰਾਤ ਨੂੰ ਹੈਵੀ ਭੋਜਨ ਖਾਣਾ
- ਲੀਵਰ ਦਾ ਕਮਜ਼ੋਰ ਹੋਣਾ
- ਬਹੁਤ ਜ਼ਿਆਦਾ ਨਾਨ-ਵੈਜ ਫੂਡ ਖਾਣਾ
ਯੂਰਿਕ ਐਸਿਡ ਨੂੰ ਕੰਟਰੋਲ ਕਰਨ ਦੇ ਘਰੇਲੂ ਨੁਸਖੇ: ਐਕਸਪਰਟ ਅਨੁਸਾਰ ਤੁਸੀਂ ਘਰੇਲੂ ਤਰੀਕੇ ਨਾਲ ਯੂਰਿਕ ਐਸਿਡ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ। ਇਸ ਦੇ ਲਈ ਗਿਲੋਅ ਦੇ ਪੱਤਿਆਂ ਦੀ ਵਰਤੋਂ ਕਰੋ। ਇਸ ਕਾਰਨ ਨਾ ਤਾਂ ਤੁਹਾਨੂੰ ਦਵਾਈ ਦੀ ਲੋੜ ਪਵੇਗੀ ਅਤੇ ਨਾ ਹੀ ਯੂਰਿਕ ਐਸਿਡ ਵਧਣ ਨਾਲ ਤੁਸੀਂ ਪ੍ਰੇਸ਼ਾਨ ਹੋਵੋਗੇ। ਗਿਲੋਅ ਦੇ ਪਾਣੀ ਨੂੰ ਉਬਾਲ ਕੇ ਪੀ ਸਕਦੇ ਹੋ।
ਗਿਲੋਏ ਤੋਂ ਇਲਾਵਾ ਇੱਕ ਡ੍ਰਾਈ ਫਰੂਟ ਵੀ ਇਸ ਨੂੰ ਕੰਟਰੋਲ ‘ਚ ਰੱਖੇਗਾ। ਅਖਰੋਟ ਖਾਓ। ਅਖਰੋਟ ਓਮੇਗਾ-3 ਨਾਲ ਭਰਪੂਰ ਹੁੰਦਾ ਹੈ। ਐਂਟੀ-ਇੰਫਲੇਮੇਟਰੀ ਗੁਣਾਂ ਦੇ ਨਾਲ-ਨਾਲ ਇਸ ‘ਚ ਵਿਟਾਮਿਨ ਬੀ6, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਅਖਰੋਟ ਸਿਹਤਮੰਦ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ ਜੋ ਗੋਡਿਆਂ ‘ਚ ਜਮ੍ਹਾ ਹੋਏ ਯੂਰਿਕ ਐਸਿਡ ਕ੍ਰਿਸਟਲ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ, ਇਸ ਲਈ ਅਖਰੋਟ ਨੂੰ ਡਾਇਟ ‘ਚ ਸ਼ਾਮਲ ਕਰਨਾ ਚਾਹੀਦਾ ਹੈ।
ਦਿਨ ‘ਚ 2 ਤੋਂ 3 ਅਖਰੋਟ ਖਾਣ ਨਾਲ ਤੁਹਾਨੂੰ ਫਾਇਦਾ ਹੋਵੇਗਾ। ਤੁਸੀਂ ਇਸ ਨੂੰ ਸਲਾਦ, ਸਮੂਦੀ ਅਤੇ ਸ਼ੇਕ ‘ਚ ਮਿਲਾ ਕੇ ਸੇਵਨ ਕਰ ਸਕਦੇ ਹੋ। ਜੇਕਰ ਅਖਰੋਟ ਦੀ ਤਾਸੀਰ ਗਰਮ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਪਾਣੀ ‘ਚ ਭਿਓ ਕੇ ਖਾ ਸਕਦੇ ਹੋ। ਇਸ ਨਾਲ ਯੂਰਿਕ ਐਸਿਡ ਘੱਟ ਹੋਵੇਗਾ, ਨਾਲ ਹੀ ਇਹ ਦਿਲ ਅਤੇ ਦਿਮਾਗ ਦੋਵਾਂ ਲਈ ਫਾਇਦੇਮੰਦ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ ਅਤੇ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਯੂਰਿਕ ਐਸਿਡ ਲੈਵਲ ਨੂੰ ਕੰਟਰੋਲ ਕਰਨ ਲਈ ਇੱਕ ਹੈਲਥੀ ਲਾਈਫਸਟਾਈਲ ਅਪਣਾਓ
- 30 ਤੋਂ 45 ਮਿੰਟ ਤੱਕ ਹਲਕੀ-ਫੁਲਕੀ ਐਕਸਰਸਾਈਜ਼ ਕਰੋ।
- ਡਿਨਰ ‘ਚ ਹਾਈ ਪ੍ਰੋਟੀਨ ਵਾਲੀਆਂ ਚੀਜ਼ਾਂ ਜਿਵੇਂ ਰਾਜਮਾ, ਮਟਰ, ਛੋਲੇ ਅਤੇ ਛਿਲਕੇ ਵਾਲੀਆਂ ਦਾਲਾਂ ਦਾ ਸੇਵਨ ਨਾ ਕਰੋ।
- ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਦਾ ਹੈਲਥੀ ਜੂਸ, ਨਿੰਬੂ ਦਾ ਸੇਵਨ ਕਰੋ।
- ਸੂਰਜ ਡੁੱਬਣ ਤੋਂ ਬਾਅਦ ਡਿਨਰ ਜਲਦੀ ਖਾਓ। ਤੁਸੀਂ ਇਸਨੂੰ 8 ਵਜੇ ਤੱਕ ਪੂਰਾ ਕਰੋ।
- ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲ ਜਿਵੇਂ ਬੇਰੀ, ਸੰਤਰਾ, ਨਿੰਬੂ, ਆਂਵਲਾ ਆਦਿ ਖਾਓ।
- 8 ਤੋਂ 10 ਗਲਾਸ ਭਰਪੂਰ ਪਾਣੀ ਪੀਓ।
- 8 ਘੰਟੇ ਦੀ ਨੀਂਦ ਲਓ।
- ਮੈਟਾਬੋਲਿਕ ਰੇਟ ਵਧਾਓ
- ਤਣਾਅ ਲੈਣ ਤੋਂ ਬਚੋ। ਯੋਗਾ ਅਤੇ ਮੈਡੀਟੇਸ਼ਨ ਦੀ ਮਦਦ ਲਓ।
- ਸ਼ਰਾਬ ਦਾ ਸੇਵਨ ਨਾ ਕਰੋ। ਰੈੱਡ ਮੀਟ ਵਰਗੇ ਹੋਰ ਮਾਸਾਹਾਰੀ ਭੋਜਨ ਖਾਣ ਤੋਂ ਪਰਹੇਜ਼ ਕਰੋ।
- ਯਾਦ ਰੱਖੋ ਇਹ ਬਿਮਾਰੀ ਲਾਈਫਸਟਾਈਲ ਨਾਲ ਜੁੜੀ ਹੋਈ ਹੈ ਜਦੋਂ ਤੱਕ ਤੁਸੀਂ ਹੈਲਥੀ ਲਾਈਫਸਟਾਈਲ ਨਹੀਂ ਅਪਣਾਉਂਦੇ ਹੋ ਦਵਾਈ ਵੀ ਆਪਣਾ ਅਸਰ ਨਹੀਂ ਦਿਖਾਏਗੀ।