ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਨਸ਼ਿਆਂ ਵਿਰੁੱਧ ਅਤੇ ਨੌਜਵਾਨਾਂ ਦੀ ਭਲਾਈ ਲਈ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਸ਼ੁਰੂ ਕੀਤੀ ਜਾ ਰਹੀ ਹੈ। ਚਰਨਜੀਤ ਚੰਨੀ ਨੇ ਇਸ ਯਾਤਰਾ ਬਾਰੇ ਦੱਸਦਿਆਂ ਕਿਹਾ ਕਿ ‘ਜਵਾਨੀ ਸੰਭਾਲ ਯਾਤਰਾ’ ਰਾਹੀਂ ਅਸੀਂ ਪੰਜਾਬ ਦੇ ਲੋਕਾਂ ਕੋਲ ਉਨ੍ਹਾਂ ਦੇ ਦੁੱਖ ਦਰਦ ਤੇ ਮਸਲੇ ਸੁਣਨ ਜਾ ਰਹੇ ਹਾਂ।
ਸਾਬਕਾ CM ਚਰਨਜੀਤ ਚੰਨੀ ਨੇ ਕਿਹਾ ਕਿ ਇਸ ਯਾਤਰਾ ਰਾਹੀਂ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦਿਆਂਗੇ ਕਿ ਤੁਸੀਂ ਪੰਜਾਬ ਦੇ ਵਾਰਿਸ ਹੋ ਤੇ ਤੁਸੀਂ ਹੀ ਪੰਜਾਬ ਨੂੰ ਚਲਾਉਣਾ ਹੈ। ਨੌਜਵਾਨਾਂ ਨੇ ਹੀ ਪੰਜਾਬ ਦੀ ਜਵਾਨੀ ਨੂੰ ਸੰਭਾਲਣਾ ਹੈ। ਨਸ਼ੇ ਤੇ ਗੈਂਗਸਟਰਵਾਦ ਦੀ ਲਪੇਟ ‘ਚੋਂ ਪੰਜਾਬ ਨੂੰ ਕੱਢਣ ਲਈ ਨੌਜਵਾਨਾਂ ਨੂੰ ਨਾਲ ਲੈ ਕੇ ਅੱਗੇ ਵਧਾਂਗੇ।
ਇਹ ਵੀ ਪੜ੍ਹੋ : ਕਪੂਰਥਲਾ ‘ਚ ਕਬਾੜ ਦੇ ਗੋਦਾਮ ‘ਚ ਲੱਗੀ ਅੱ/ਗ, 3 ਦੁਕਾਨਾਂ ਵੀ ਲਪੇਟ ‘ਚ ਆਈਆਂ, ਦੁਕਾਨਾਂ ਦਾ ਸਾਮਾਨ ਸ/ੜ ਕੇ ਹੋਇਆ ਸੁਆਹ
ਉਨ੍ਹਾਂ ਕਿਹਾ ਕਿ 3 ਮਹੀਨੇ ਮੁੱਖ ਮੰਤਰੀ ਰਹਿੰਦਿਆਂ ਮੈਂ 3 ਸਾਲ ਜਿੰਨਾ ਕੰਮ ਕੀਤਾ ਹੈ। ਮੈਂ ਸਿਰਫ਼ 4 ਘੰਟੇ ਸੁੱਤਾ ਤੇ 20 ਘੰਟੇ ਕੰਮ ਕਰਦਾ ਰਿਹਾ। ਮੈਂ ਸਿਰ ਝੁਕਾ ਕੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਹ ਮੈਨੂੰ ਇੰਨਾ ਪਿਆਰ ਦਿੰਦੇ ਹਨ। ਮੈਂ ਲੋਕਾਂ ਦੇ ਦਿੱਤੇ ਹੋਂਸਲੇ ‘ਤੇ ਹੀ ਉੱਡਿਆ ਫਿਰਦਾ ਹਾਂ। ED ਹੋਵੇ ਜਾਂ ਵਿਜੀਲੈਂਸ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਠੋਕ ਕੇ ਕਰਾਂਗਾ। ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਸਰਕਾਰ ਆਈ ਤਾਂ ਅਸੀਂ ਪੰਜਾਬ ਨੂੰ ਨਸ਼ਿਆਂ ਚੋਂ ਕੱਢਾਂਗੇ ਤੇ ਗੈਂਗਟਰਵਾਦ ਨੂੰ ਖਤਮ ਕਰਾਂਗੇ। ਉਨ੍ਹਾਂ ਕਿਹਾ ਕਿ ਜਾਂ ਤਾਂ ਪੰਜਾਬ ਵਿੱਚ ਅਸੀਂ ਰਹਾਂਗੇ ਜਾਂ ਫਿਰ ਨਸ਼ਾ ਤੇ ਗੈਂਗਸਟਰਵਾਦ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








