ਨੰਗਲ ਦੇ ਨੇੜੇ ਪਿੰਡ ਬਿਭੌਰ ਸਾਹਿਬ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਹੀ ਪਰਿਵਾਰ ਦੀਆਂ ਦੋ ਛੋਟੀਆਂ ਲੜਕੀਆਂ ਨੂੰ ਜ਼ਹਿਰੀਲੇ ਸੱਪ ਨੇ ਕੱਟ ਲਿਆ। ਮਿਲੀ ਜਾਣਕਾਰੀ ਮੁਤਾਬਕ ਇਕ ਲੜਕੀ ਦੀ ਮੌਤ ਹੋ ਗਈ ਹੈ ਜਦੋਂ ਕਿ ਇਕ ਚੰਡੀਗੜ੍ਹ ਵਿਚ ਜ਼ੇਰੇ ਇਲਾਜ ਹੈ।
ਰਾਤ ਦੇ ਸਮੇਂ ਜਦੋਂ ਦੋਵੇਂ ਲੜਕੀਆਂ ਸੌਂ ਰਹੀਆਂ ਸਨ ਤਾਂ ਇਕ ਜ਼ਹਿਰੀਲੇ ਸੱਪ ਨੇ ਉਨ੍ਹਾਂ ਨੂੰ ਕੱਟ ਲਿਆ ਜਿਸ ਸਬੰਧ ਵਿਚ ਬੱਚੀ ਨੇ ਇਸ ਦੀ ਜਾਣਕਾਰੀ ਆਪਣੇ ਮਾਤਾ-ਪਿਤਾ ਨੂੰ ਦਿੱਤੀ ਤੇ ਮਾਤਾ-ਪਿਤਾ ਨੇ ਖੁਦ ਸੱਪ ਨੂੰ ਵੀ ਦੇਖਿਆ ਸੀ ਜਿਸ ਦੇ ਬਾਅਦ ਉੁਨ੍ਹਾਂ ਨੂੰ ਸਿਵਲ ਹਸਪਤਾਲ ਨੰਗਲ ਲਿਜਾਇਆ ਗਿਆ ਪਰ ਹਾਲਤ ਗੰਭੀਰ ਦੇਖਦੇ ਹੋਏ ਰੋਪੜ ਰੈਫਰ ਕਰ ਦਿੱਤਾ ਗਿਆ।
ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਇਕ ਲੜਕੀ ਦੀ ਮੌਤ ਹੋ ਗਈ ਜਦੋਂ ਕਿ ਦੂਜੀ ਲੜਕੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ। ਐੱਸ. ਐੱਮ. ਓ. ਸਿਵਲ ਹਸਪਤਾਲ ਨੰਗਲ ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਵਾਲੀ ਲੜਕੀ ਦੀ ਹਾਲਤ ਹੁਣ ਠੀਕ ਹੈ।
ਵੀਡੀਓ ਲਈ ਕਲਿੱਕ ਕਰੋ -: