ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਜ ਸਭਾ ਸਾਂਸਦ ਸੁਸ਼ੀਲ ਮੋਦੀ ਨੂੰ ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲ੍ਹੇ ਤੋਂ ਧਮਕੀ ਭਰਿਆ ਪੱਤਰ ਮਿਲਿਆ ਹੈ, ਜਿਸ ਵਿਚ ਹੱਤਿਆ ਕਰਨ ਦੀ ਧਮਕੀ ਦਿੱਤੀ ਗਈ ਹੈ। ਚੰਪਾ ਸੋਮ ਵੱਲੋਂ ਸਪੀਡ ਪੋਸਟ ਤੋਂ ਪ੍ਰਾਪਤ ਧਮਕੀ ਭਰੇ ਪੱਤਰ ਵਿਚ ਅੰਗਰੇਜ਼ੀ ਵਿਚ ਲਿਖਿਆ ਹੈ ਕਿ ‘ਮੈਂ ਤੁਹਾਨੂੰ ਸੂਚਨਾ ਦੇ ਰਿਹਾ ਹਾਂ ਕਿ ਮੈਂ ਤ੍ਰਿਣਮੂਲ ਕਾਂਗਰਸ ਦਾ ਨੇਤਾ ਹਾਂ। ਮਮਤਾ ਬੈਨਰਜੀ ਭਾਰਦ ਦੀ ਅਗਲੀ ਪ੍ਰਧਾਨ ਮੰਤਰੀ ਬਣ ਸਕਦੀ ਹੈ। ਤੁਸੀਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਪਾਲਤੂ ਕੁੱਤੇ ਹੋ। ਮਮਤਾ ਬੈਨਰਜੀ ਤੇ ਨਿਤਿਸ਼ ਕੁਮਾਰ ਜ਼ਿੰਦਾਬਾਦ। ਮੈਂ ਤੁਹਾਡੀ ਹੱਤਿਆ ਕਰ ਦੇਵਾਂਗੇ।
ਚੰਪਾ ਸੋਮ (ਸੋਮਾ) ਨੇ ਧਮਕੀ ਭਰੇ ਪੱਤਰ ਵਿੱਚ ਆਪਣਾ ਮੋਬਾਈਲ ਨੰਬਰ ਵੀ ਪਾਇਆ ਹੋਇਆ ਹੈ। ਇਹ ਪੱਤਰ ਰਾਜਿੰਦਰ ਨਗਰ ਸਥਿਤ ਨੇਤਾ ਦੀ ਨਿੱਜੀ ਰਿਹਾਇਸ਼ ਦੇ ਪਤੇ ‘ਤੇ ਮਿਲਿਆ ਹੈ। ਸੁਸ਼ੀਲ ਮੋਦੀ ਨੇ ਉਪਰੋਕਤ ਪੱਤਰ ਦੇ ਨਾਲ ਲਿਫ਼ਾਫ਼ਾ ਸੀਨੀਅਰ ਪੁਲਿਸ ਕਪਤਾਨ, ਪਟਨਾ ਨੂੰ ਭੇਜ ਕੇ ਬੇਨਤੀ ਕੀਤੀ ਹੈ ਕਿ ਇਸ ‘ਤੇ ਅਗਲੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: