ਰਾਂਚੀ : ਝਾਰਖੰਡ ਦੇ ਗੁਮਲਾ ਜ਼ਿਲ੍ਹਾ ਅਧੀਨ ਘਾਘਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿਚ ਦੁਰਗਾ ਨੌਮੀ ‘ਤੇ ਬੱਕਰੇ ਦੀ ਬਲੀ ਦੇਣ ਦੌਰਾਨ ਦਰਦਨਾਕ ਹਾਦਸਾ ਵਾਪਰ ਗਿਆ। ਜਿਸ ਧਾਰਦਾਰ ਹਥਿਆਰ ਨਾਲ ਬੱਕਰੇ ਦੀ ਬਲੀ ਦਿੱਤੀ ਜਾ ਰਹੀ ਸੀ, ਉਹ ਹੱਥੋਂ ਨਿਕਲ ਕੇ ਕੋਲ ਖੜ੍ਹੇ 3 ਸਾਲ ਦੇ ਬੱਚੇ ਬੱਚੇ ਨੂੰ ਜਾ ਲੱਗਾ। ਖੂਨ ਨਾਲ ਲੱਥਪੱਥ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ।
ਇਸ ਹਾਦਸੇ ਵਿਚ ਪੂਰੇ ਪਿੰਡ ਵਿਚ ਪੂਜਾ ਦਾ ਉਤਸ਼ਾਹ ਮਾਤਮ ਵਿਚ ਬਦਲ ਗਿਆ। ਮ੍ਰਿਤਕ ਬੱਚੇ ਦਾ ਨਾਂ ਵਿਮਲ ਉਰਾਂਵ ਹੈ। ਉਸਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਗਿਆ ਕਿ ਪਿੰਡ ਦੇ ਦੁਰਗਾ ਪੂਜਾ ਮੰਡਪ ਵਿਚ ਪ੍ਰੰਪਰਾ ਮੁਤਾਬਕ ਬੱਕਰਿਆਂ ਦੀ ਬਲੀ ਦਿੱਤੀ ਜਾ ਰਹੀ ਸੀ। ਦੋ ਬੱਕਰਿਆਂ ਦੀ ਬਲੀ ਦਿੱਤੀ ਦਾ ਚੁੱਕੀ ਸੀ। ਤੀਜੇ ਬਕਰੇ ਦੀ ਬਲੀ ਲਈ ਜਿਵੇਂ ਹੀ ਹਥਿਆਰ ਨਾਲ ਬੱਕਰੇ ਦੀ ਗਰਦਨ ‘ਤੇ ਵਾਰ ਕੀਤਾ ਗਿਆ ਤਾਂ ਉਹ ਹੱਥੋਂ ਫਿਸਲ ਕੇ ਭੀੜ ਵਿਚ ਖੜ੍ਹੇ ਦੀਪਕ ਉਰਾਵ ਦੇ 3 ਸਾਲਾ ਪੁੱਤਰ ਵਿਮਲ ਉੁਰਾਂਵ ਦੀ ਗਰਦਨ ‘ਤੇ ਜਾ ਲੱਗਾ। ਪੂਜਾ ਵਾਲੀ ਥਾਂ ‘ਤੇ ਮਾਤਮ ਛਾ ਗਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜੀ। ਘਾਘਰਾ ਥਾਣਾ ਇੰਚਾਰਜ ਅਮਿਤ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਮਾਪਿਆਂ ਦਾ ਬਿਆਨ ਦਰਜ ਕੀਤਾ ਹੈ। ਇਸ ਸਬੰਧੀ ਥਾਣੇ ਵਿਚ ਐੱਫਆਈਆਰ ਦਰਜ ਕੀਤੀ ਜਾਵੇਗੀ। ਹਾਦਸੇ ਨਾਲ ਪਿੰਡ ਦੇ ਲੋਕ ਸਦਮੇ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ -: