ਭਾਰਤ ਦੀ ਸਰਹੱਦ ਨਾਲ ਲੱਗਦੇ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨ ਵਿਚ ਬੈਠੇ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਰਾਤ ਸਮੇਂ ਭਾਰਤੀ ਸਰਹੱਦ ਵਿਚ ਦਾਖਲ ਹੋਏ ਡ੍ਰੋਨ ਨੂੰ ਜਵਾਨਾਂ ਨੇ ਫਾਇਰਿੰਗ ਕਰਕੇ ਡਿਗਾ ਦਿੱਤਾ। ਜਿਸ ਨੂੰ ਸਵੇਰੇ ਸਰਚ ਮੁਹਿੰਮ ਦੌਰਾਨ ਜ਼ਬਤ ਕਰ ਲਿਆ ਹੈ। ਡ੍ਰੋਨ ਨਾਲ ਨਾਲ 1 ਕਿਲੋ ਹੈਰੋਇਨ ਦੀ ਖੇਪ ਬੰਨ੍ਹੀ ਹੋਈ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਇਹ ਕਾਰਵਾਈ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਰੋਡੇਵਾਲਾ ਕਲਾਂ ਵਿੱਚ ਕੀਤੀ ਹੈ। ਸ਼ਨੀਵਾਰ-ਐਤਵਾਰ ਦੀ ਦੁਪਹਿਰ 2.35 ਵਜੇ ਬੀਓਪੀ ਰੋਡੇਵਾਲਾ ਕਲਾਂ ਵਿਖੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਜਵਾਨਾਂ ਨੇ ਡਰੋਨ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕਰੀਬ 7 ਰਾਉਂਡ ਫਾਇਰ ਕੀਤੇ ਗਏ। ਕੁਝ ਸਮੇਂ ਬਾਅਦ ਆਵਾਜ਼ ਬੰਦ ਹੋ ਗਈ। ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਐਤਵਾਰ ਨੂੰ ਸਫਲਤਾ ਨਹੀਂ ਮਿਲੀ।
ਇਹ ਵੀ ਪੜ੍ਹੋ : ਜਥੇ. ਹਰਪ੍ਰੀਤ ਸਿੰਘ ਨੇ ਪਿੰਡ ਮਨਸੂਰਪੁਰ ‘ਚ ਹੋਈ ਬੇਅਦਬੀ ਦਾ ਲਿਆ ਸਖਤ ਨੋਟਿਸ, ਬੋਲੇ-‘ਦੋਸ਼ੀਆਂ ‘ਤੇ ਹੋਵੇ ਸਖਤ ਕਾਰਵਾਈ’
ਸੋਮਵਾਰ ਨੂੰ ਬੀਐਸਐਫ ਜਵਾਨਾਂ ਵੱਲੋਂ ਚੌਕੀ ਰੋਡੇਵਾਲਾ ਕਲਾਂ ਵਿਖੇ ਕੰਡਿਆਲੀ ਤਾਰ ਦੇ ਪਾਰ ਮੁੜ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਸ ਕੰਡਿਆਲੀ ਤਾਰ ਤੋਂ ਅੱਗੇ ਡਰੋਨ ਭਾਰਤੀ ਸਰਹੱਦ ਵਿੱਚ ਖੇਤਾਂ ਵਿੱਚ ਡਿੱਗਿਆ ਮਿਲਿਆ। ਡਰੋਨ ਨਾਲ 1 ਕਿਲੋ ਹੈਰੋਇਨ ਦੀ ਖੇਪ ਵੀ ਬੰਨ੍ਹੀ ਗਈ ਸੀ। ਇਹ ਇੱਕ ਕਵਾਡ-ਕੋਰ ਛੋਟਾ ਡਰੋਨ ਹੈ ਜੋ ਸਿਰਫ ਇੱਕ ਤੋਂ ਦੋ ਕਿਲੋ ਵਜ਼ਨ ਵਾਲੀ ਹੈਰੋਇਨ ਦੀ ਖੇਪ ਲਿਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: