ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿਚ ਜ਼ਮੀਨ ਵਿਵਾਦ ਵਿਚ ਚਚੇਰੇ ਭਰਾਵਾਂ ਵਿਚ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਰਹੂ ਦੇ ਇਕ ਪਿੰਡ ਦੇ ਸਾਗਰ ਮੁੰਡਾ ਨਾਂ ਦੇ ਨੌਜਵਾਨ ਨੇ ਜ਼ਮੀਨ ਵਿਵਾਦ ਵਿਚ ਆਪਣੇ ਚਚੇਰੇ ਭਰਾ ਦੀ ਪਹਿਲਾਂ ਹੱਤਿਆ ਕਰ ਦਿੱਤੀ ਅਤੇ ਉਸ ਦੇ ਬਾਅਦ ਕੱਟੇ ਹੋਏ ਸਿਰ ਨਾਲ ਸੈਲਫੀ ਲਈ। ਜ਼ਮੀਨ ਵਿਵਾਦ ਵਿਚ ਪਹਿਲਾਂ ਸਾਗਰ ਮੁੰਡਾ ਨੇ 1 ਦਸੰਬਰ ਨੂੰ ਆਪਣੇ ਚਚੇਰੇ ਭਰਾ ਕਨੂੰ ਨੂੰ ਅਗਵਾ ਕਰ ਲਿਆ ਸੀ।
ਘਰ ਤੋਂ ਅਗਵਾ ਹੋਣ ਕਾਰਨ ਚੀਨੂ ਦੇ ਪਿਤਾ ਨੇ FIR ਦਰਜ ਕਰਾਈ। ਉਸ ਦੇ ਬਾਅਦ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਮੁੱਖ ਦੋਸ਼ੀ ਸਾਗਰ ਮੁੰਡਾ ਤੇ ਉਸ ਦੀ ਪਤਨੀ ਸਣੇ 6 ਲੋਕਾਂ ਨੂੰ ਦਬੋਚ ਲਿਆ। ਸਾਗਰ ਮੁੰਡਾ ਤੇ ਉਸ ਦੇ ਚਚੇਰੇ ਭਰਾ ਕੀਨੂੰ ਵਿਚ ਜ਼ਮੀਨ ਵੇਚਣ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਵਿਵਾਦ ਇੰਨਾ ਡੂੰਘਾ ਸੀ ਕਿ ਸਾਗਰ ਮੁੰਡਾ ਨੇ ਚਚੇਰੇ ਭਰਾ ਦੀ ਹੱਤਿਆ ਦੀ ਪੂਰੀ ਸਾਜਿਸ਼ ਕਰ ਲਈ ਸੀ।
ਇਹ ਵੀ ਪੜ੍ਹੋ : ਅਮਰੀਕਾ : ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਕੀਤੀਆਂ ਪਾਰ, ਧੀ ਸਣੇ 20 ਔਰਤਾਂ ਨਾਲ ਕੀਤਾ ਵਿਆਹ
ਘਟਨਾ ਨੂੰ ਅੰਜਾਮ ਦੇਣ ਲਈ ਸਾਗਰ ਨੇ ਪਹਿਲਾਂ ਚਚੇਰੇ ਭਰਾ ਨੂੰ ਅਗਵਾ ਕੀਤਾ ਤੇ ਉਸ ਦੇ ਬਾਅਦ ਉਸ ਦੇ ਸਿਰ ਨੂੰ ਧੜ ਤੋਂ ਵੱਖ ਕਰ ਦਿੱਤਾ। ਪਹਿਲਾਂ ਉਸ ਨਾਲ ਸੈਲਫੀ ਲਈ ਜਦੋਂ ਕਿ ਚਚੇਰੇ ਭਰਾ ਦੇ ਧੜ ਨੂੰ ਗੋਪਲਾ ਜੰਗਲ ਵਿਚ ਦਫਨਾ ਦਿੱਤਾ। ਅਪਰਾਧ ਕਰਨ ਵਿਚ ਸ਼ਾਤਰ ਸਾਗਰ ਮੁੰਡਾ ਨੇ ਚਚੇਰੇ ਭਰਾ ਦੇ ਧੜ ਨੂੰ ਦਫਨਾਉਣ ਵਿਚ ਨਮਕ ਦਾ ਵੀ ਇਸਤੇਮਾਲ ਕੀਤਾ ਤਾਂ ਜੋ ਉਸ ਦੀ ਲਾਸ਼ ਜਲਦ ਤੋਂ ਜਲਦ ਗਲ ਜਾਵੇ।
ਜਾਣਕਾਰੀ ਮੁਤਾਬਕ ਦੋਵੇਂ ਚਚੇਰੇ ਭਰਾਵਾਂ ਵਿਚ ਕਈ ਸਾਲਾਂ ਤੋਂ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ। ਇਨ੍ਹਾਂ ਦੋਵਾਂ ਦੇ ਦਾਦਾ ਦੇ ਸਮੇਂ ਤੋਂ ਹੀ ਜ਼ਮੀਨ ਦੀ ਵੰਡ ਨਹੀਂ ਹੋਈ ਸੀ। ਸਾਗਰ ਮੁੰਡਾ ਖੁੰਟੀ ਦੇ ਸ਼ਹਿਰੀ ਇਲਾਕੇ ਵਿਚ ਪੈਣ ਵਾਲੀ ਜ਼ਮੀਨ ਨੂੰ ਵੇਚਣਾ ਚਾਹੁੰਦਾ ਸੀ ਜਦੋਂ ਕਿ ਉਸ ਦਾ ਚਚੇਰਾ ਭਰਾ ਜ਼ਮੀਨ ਵੇਚਣ ਖਿਲਾਫ ਸੀ। ਵਿਵਾਦ ਵਿਚ ਪਹਿਲਾਂ ਸਾਜਿਸ਼ ਤੇ ਉਸ ਦੇ ਬਾਅਦ ਹੱਤਿਆ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: