ਉੱਤਰ ਪ੍ਰਦੇਸ਼ ਦੇ ਬਰੇਲੀ ‘ਚ ਇਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 2 ਸ਼ਰਾਬੀ ਨੌਜਵਾਨਾਂ ਨੇ ਦੋ ਕਤੂਰਿਆਂ ਦੇ ਕੰਨ ਅਤੇ ਪੂਛਾਂ ਵੱਢ ਕੇ ਖਾ ਗਏ। ਕਤੂਰਿਆਂ ਨਾਲ ਬੇਰਹਿਮੀ ਦੀ ਘਟਨਾ ਦੀ ਸੂਚਨਾ ਮਿਲਣ ’ਤੇ ਗਊ ਰਕਸ਼ਾ ਦਲ ਦੇ ਅਹੁਦੇਦਾਰਾਂ ਨੇ ਥਾਣਾ ਸਦਰ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਥਾਣਾ ਫਰੀਦਪੁਰ ਦੇ ਨਿਵਾਸੀ ਭਾਰਤੀ ਗਊ ਕ੍ਰਾਂਤੀ ਮੰਚ ਦੇ ਪ੍ਰਧਾਨ ਸਤਿਅਮ ਗੌੜ ਨੇ ਦੱਸਿਆ ਕਿ ਫਰੀਦਪੁਰ ਦੀ ਨਈ ਬਸਤੀ SDM ਕਲੋਨੀ ਪੀਤਾਂਬਰਪੁਰ ਰੇਲਵੇ ਸਟੇਸ਼ਨ ਨੇੜੇ ਰਹਿੰਦੇ ਦੋ ਨੌਜਵਾਨਾਂ ਨੇ ਪਹਿਲਾਂ ਦੋਵਾਂ ਕਤੂਰਿਆਂ ਨੂੰ ਬੇਰਹਿਮੀ ਨਾਲ ਮਾਰਿਆ ਅਤੇ ਫਿਰ ਸ਼ਰਾਬ ਦੇ ਨਸ਼ੇ ‘ਚ ਦੋਹਾਂ ਨੇ ਕਤੂਰਿਆਂ ਦੀ ਪੂਛ ਅਤੇ ਕੰਨ ਵੱਢ ਦਿੱਤੇ। ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਤੂਰੇ ਦੇ ਕੰਨ ਵੱਢਣ ਤੋਂ ਬਾਅਦ ਦੋਵੇਂ ਸ਼ਰਾਬੀ ਨੌਜਵਾਨ ਖਾ ਗਏ।
ਇਹ ਵੀ ਪੜ੍ਹੋ: MBA ਦੀ ਵਿਦਿਆਰਥਣ ਨੇ ਦੋਸਤ ਨਾਲ ਝਗੜੇ ਕਾਰਨ ਤੀਸਰੀ ਮੰਜ਼ਿਲ ਤੋਂ ਮਾਰੀ ਛਾਲ, ਮੌਤ
ਇਸ ਮਾਮਲੇ ਸਬੰਧੀ ਇੰਸਪੈਕਟਰ ਫਰੀਦਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਫਿਲਹਾਲ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋਵੇਂ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਯਤਨ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: