ਇਕ ਹਜ਼ਾਰ ਕਰੋੜ ਦੇ ਸਿੰਚਾਈ ਘਪਲੇ ਮਾਮਲੇ ਦੀ ਜਾਂਚ ਵਿਜੀਲੈਂਸ ਨੇ ਇਕ ਵਾਰ ਫਿਰ ਤੋਂ ਤੇਜ਼ ਕਰ ਦਿੱਤੀ ਹੈ। ਪਿਛਲੇ ਦਿਨੀਂ ਬਣਾਈ ਗਈ ਇਕ ਸਪੈਸ਼ਲ ਟੀਮ ਘਪਲੇ ਨਾਲ ਸਬੰਧਤ 12 ਫਾਈਲਾਂ ਦਾ ਰਿਵਿਊ ਕਰਨ ਵਿਚ ਲੱਗੀ ਹੋਈ ਹੈ।
ਇਕ ਸਾਬਕਾ ਮੰਤਰੀ ਤੇ ਤਿੰਨ ਆਈਏਐੱਸ ਅਧਿਕਾਰੀਆਂ ‘ਤੇ ਘਪਲੇ ਦਾ ਦੋਸ਼ ਲੱਗਾ ਹੈ। ਉੁਨ੍ਹਾਂ ਤੋਂ ਪੁੱਛਗਿਛ ਕੀਤੀ ਜਾਵੇਗੀ। ਘਪਲੇ ਦੇ ਮੁੱਖ ਦੋਸ਼ੀ ਗੁਰਿੰਦਰ ਸਿੰਘ ਉਰਫ ਭਾਪਾ ਤੋਂ ਪੁੱਛਗਿਛ ਦੇ ਬਾਅਦ ਸਾਬਕਾ ਮੰਤਰੀ ਤੇ ਤਿੰਨ ਆਈਏਐੱਸ ਅਧਿਕਾਰੀ ਰਾਡਾਰ ‘ਤੇ ਹਨ। ਇਨ੍ਹਾਂ ਅਧਿਕਾਰੀਆਂ ਤੋਂ ਪੁੱਛਗਿਛ ਲਈ ਵੀ ਇਕ ਟੀਮ ਦਾ ਗਠਨ ਕੀਤਾ ਗਿਆ ਉਹ ਟੀਮ ਹੀ ਹੁਣ ਇਨ੍ਹਾਂ ਤੋਂ ਪੁੱਛਗਿਛ ਕਰੇਗੀ। ਇਨ੍ਹਾਂ ਤਿੰਨ ਅਧਿਕਾਰੀਆਂ ਵਿਚੋਂ ਇਕ ਅਧਿਕਾਰੀ ਜੋ ਵਿਜੀਲੈਂਸ ਦੀ ਰਾਡਾਰ ‘ਤੇ ਹੈ। ਸੂਤਰਾਂ ਦਾ ਕਹਿਮਾ ਹੈ ਕਿ ਉਹ ਅਧਿਕਾਰੀ ਕੇਬੀਐੱਸ ਸਿੱਧੂ ਹਨ ਜਿਨ੍ਹਾਂ ਨੂੰ ਭਲਕੇ ਤਲਬ ਕੀਤਾ ਗਿਆ ਹੈ। ਬਾਕੀ ਅਧਿਕਾਰੀ ਕਾਹਨ ਸਿੰਘ ਪੰਨੂ ਤੇ ਸਰਵੇਸ਼ ਕੌਸ਼ਲ ਹਨ।
ਦੱਸ ਦੇਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵਿਜੀਲੈਂਸ ਬਿਊਰੋ ਪੰਜਾਬ ਨੂੰ 8 ਫਰਵਰੀ ਤੱਕ ਕੇਬੀਐੱਸ ਸਿੱਧੂ ਖਿਲਾਫ ਕੋਈ ਕਾਰਵਾਈ ਨਾ ਕਰਨ ਦਾ ਹੁਕਮ ਦਿੱਤਾ ਸੀ। ਹੁਣ ਇਕ ਵਾਰ ਫਿਰ ਕੇਬੀਐੱਸ ਸਿੱਧੂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਇਸ ਤੋਂ ਪਹਿਲਾਂ ਵੀ ਕੇਬੀਐੱਸ ਸਿੱਧੂ ਨੂੰ ਵਿਜੀਲੈਂਸ ਨੇ ਪੁੱਛਗਿਛ ਲਈ 13 ਦਸੰਬਰ ਨੂੰ ਸੰਮਨ ਜਾਰੀ ਕੀਤਾ ਸੀ।
ਇਹ ਵੀ ਪੜ੍ਹੋ :ਲੁਧਿਆਣਾ ‘ਚ ਵਿਆਹੁਤਾ ਦੀ ਸ਼ੱਕੀ ਹਲਾਤਾਂ ‘ਚ ਮੌਤ, ਮਾਪਿਆਂ ਨੇ ਸਹੁਰਿਆਂ ‘ਤੇ ਲਾਏ ਕੁੱਟਮਾਰ ਤੇ ਫਾਹਾ ਲਾਉਣ ਦੇ ਦੋਸ਼
ਇਸ ਸੰਮਨ ਖਿਲਾਫ ਕੇਬੀਐੱਸ ਸਿੱਧੂ ਪੰਜਾਬ ਹਰਿਆਣਾ ਹਾਈਕੋਰਟ ਗਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਜਦੋਂ ਪਹਿਲਾਂ ਹੋਈ ਸੀ ਉਹ ਮੋਹਾਲੀ ਕੋਰਟ ਵਿਚ ਚਾਲਾਨ ਪੇਸ਼ ਕਰ ਚੁੱਕੇ ਹਨ। ਕੇਸ ਵਿਚ ਚਾਲਾਨ ਪੇਸ਼ ਕਰਨ ਦੇ ਬਾਅਦ ਦੁਬਾਰਾ ਜਾਂਚ ਸਹੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: