ਅੱਜਕਲ੍ਹ ਘਰ ਵਿੱਚ ਪਾਲਤੂ ਜਾਨਵਰ ਰੱਖਣਾ ਲੋਕਾਂ ਦਾ ਸ਼ੌਂਕ ਬਣ ਗਿਆ ਹੈ। ਫਿਰ ਉਨ੍ਹਾਂ ਦਾ ਆਪਣੇ ਪਾਲਤੂ ਜਾਨਵਰ ਨਾਲ ਇੰਨਾ ਕੁ ਪਿਆਰ ਪੈ ਜਾਂਦਾ ਹੈ ਕਿ ਉਹ ਕਿਸੇ ਵੀ ਹਾਲ ਵਿੱਚ ਉਨ੍ਹਾਂ ਨੂੰ ਛੱਡਣਾ ਨਹੀਂ ਜਾਂਦੇ, ਅਜਿਹੇ ਵਿੱਚ ਵਿਦੇਸ਼ਾਂ ਵਿੱਚ ਰਹੇ ਰਹੇ ਲੋਕਾਂ ਨੂੰ ਭਾਰਤ ਆਉਣ ਵੇਲੇ ਇਨ੍ਹਾਂ ਪਾਲਤੂਆਂ ਨੂੰ ਲਿਆਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਕੇਂਦਰ ਸਰਕਾਰ ਨੇ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਭਾਰਤ ਵਿੱਚ ਸ਼ਿਫਟ ਹੋਣ ਵੇਲੇ ਦੋ ਪਾਲਤੂ ਜਾਨਵਰਾਂ ਨੂੰ ਜਹਾਜ਼ ਵਿਚ ਲੈ ਕੇ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਉਨ੍ਹਾਂ ਨੂੰ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ।
ਇਹ ਛੋਟ ਸਿਰਫ਼ ਉਨ੍ਹਾਂ ਲੋਕਾਂ ਨੂੰ ਮਿਲੇਗੀ ਜੋ ਲਗਾਤਾਰ ਦੋ ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਹੇ ਹਨ। ਹਾਲਾਂਕਿ, ਜੇ ਕੋਈ ਵਿਅਕਤੀ ਦੋ ਤੋਂ ਵੱਧ ਪਾਲਤੂ ਜਾਨਵਰਾਂ ਨੂੰ ਭਾਰਤ ਲਿਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਡੀਜੀਐਫਟੀ ਤੋਂ ਪਹਿਲਾਂ ਤੋਂ ਮਨਜ਼ੂਰੀ ਲੈਣੀ ਪਵੇਗੀ। ਇਸ ਤੋਂ ਇਲਾਵਾ ਜਿਹੜੇ ਲੋਕ ਦੋ ਸਾਲ ਤੱਕ ਵਿਦੇਸ਼ ਵਿੱਚ ਰਹਿਣ ਦੀ ਸ਼ਰਤ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਦੋ ਪਾਲਤੂ ਜਾਨਵਰ ਲਿਆਉਣ ਲਈ ਵੀ ਡੀਜੀਐਫਟੀ ਤੋਂ ਮਨਜ਼ੂਰੀ ਲੈਣੀ ਪਵੇਗੀ।
ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਪਾਲਤੂ ਜਾਨਵਰਾਂ ਨੂੰ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ਰਾਹੀਂ ਹੀ ਆਯਾਤ ਕੀਤਾ ਜਾ ਸਕਦਾ ਹੈ। ਇਸ ਦੇ ਲਈ ਦਿੱਲੀ, ਮੁੰਬਈ, ਚੇਨਈ, ਹੈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਦੀ ਪਛਾਣ ਕੀਤੀ ਗਈ ਹੈ।
ਇਹ ਵੀ ਪੜ੍ਹੋ : ਭੀੜ-ਭੜੱਕੇ ‘ਚ ਮਾਸਕ ਜ਼ਰੂਰੀ, ਵਧੇਗੀ ਟੈਸਟਿੰਗ, ਬੂਸਟਰ ਡੋਜ਼ ਲਾਜ਼ਮੀ-ਕੋਰੋਨਾ ‘ਤੇ ਐਡਵਾਇਜ਼ਰੀ
ਵਣਜ ਮੰਤਰਾਲੇ ਦੇ ਅਧੀਨ ਗਠਿਤ ਡੀਜੀਐਫਟੀ ਨੇ ਵਿਦੇਸ਼ਾਂ ਤੋਂ ਪਾਲਤੂ ਜਾਨਵਰਾਂ ਨੂੰ ਲਿਆਉਣ ਬਾਰੇ ਇਹ ਸਪੱਸ਼ਟੀਕਰਨ ਦਿੱਤਾ ਹੈ। ਇਹ ਨੋਟਿਸ ਸਾਰੀਆਂ ਅੰਤਰਰਾਸ਼ਟਰੀ ਏਅਰਲਾਈਨਾਂ, ਭਾਰਤੀ ਦੂਤਾਵਾਸਾਂ ਅਤੇ ਵਿਦੇਸ਼ਾਂ ਵਿੱਚ ਕੌਂਸਲੇਟਾਂ ਨੂੰ ਜਾਰੀ ਕੀਤਾ ਗਿਆ ਹੈ। ਡੀਜੀਐਫਟੀ ਨੇ ਇਸ ਨੋਟਿਸ ਵਿਚ ਕਿਹਾ ਹੈ ਕਿ ਵਿਦੇਸ਼ਾਂ ਤੋਂ ਭਾਰਤ ਵਿੱਚ ਸੈਟਲ ਹੋਣ ਲਈ ਆਉਣ ਵਾਲੇ ਲੋਕ ਸਾਮਾਨ ਦੇ ਰੂਪ ਵਿੱਚ ਹਵਾਈ ਜਹਾਜ਼ ਵਿੱਚ ਆਪਣੇ ਨਾਲ ਵੱਧ ਤੋਂ ਵੱਧ ਦੋ ਪਾਲਤੂ ਜਾਨਵਰ – ਕੁੱਤਾ ਜਾਂ ਬਿੱਲੀ ਲਿਆ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: