ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤੀਜੀ ਪਤਨੀ ਰੇਹਮ ਖਾਨ ਨੇ ਤੀਜਾ ਵਿਆਹ ਕਰ ਲਿਆ ਹੈ। ਰੇਹਮ ਨੇ ਬਾਕਾਇਦਾ ਟਵੀਟ ਕਰਕੇ ਆਪਣੇ ਨਿਕਾਹ ਦੀ ਖਬਰ ਸ਼ੇਅਰ ਕੀਤੀ।
ਬ੍ਰਿਟਿਸ਼ ਮੂਲ ਦੀ ਪਾਕਿਸਤਾਨੀ ਪੱਤਰਕਾਰ ਰੇਹਮ ਖਾਨ ਦਾ ਪਹਿਲਾ ਨਿਕਾਹ 1993 ਵਿਚ ਏਜਾਜ ਰਹਿਮਾਨ ਨਾਲ ਹੋਇਆ ਸੀ। ਏਜਾਜ ਨਾਲ ਉਨ੍ਹਾਂ ਦਾ 2005 ਵਿਚ ਤਲਾਕ ਹੋ ਗਿਆ ਸੀ। ਇਸ ਦੇ ਬਾਅਦ ਰੇਹਮ ਨੇ 2014 ਵਿਚ ਇਮਰਾਨ ਖਾਨ ਨਾਲ ਨਿਕਾਹ ਕੀਤਾ ਪਰ ਇਕ ਸਾਲ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ।
ਰੇਹਮ ਖਾਨ ਨੂੰ ਅਕਸਰ ਇਮਰਾਨ ਖਾਨ ਦੀ ਸਾਬਕਾ ਪਤਨੀ ਵਜੋਂ ਜਾਣਿਆ ਜਾਂਦਾ ਹੈ ਪਰ 49 ਸਾਲ ਦੀ ਪੱਤਰਕਾਰ ਤੇ ਕਮੈਂਟੇਟਰ ਰੇਹਮ ਖਾਨ ਪਾਕਿਤਸਾਨ ਦੀ ਇਕ ਮੰਨੀ-ਪ੍ਰਮੰਨੀ ਲੇਖਕ ਤੇ ਫਿਲਮਕਾਰ ਵੀ ਹੈ। ਰੇਹਮ ਦਾ ਜਨਮ 3 ਅਪ੍ਰੈਲ 1973 ਨੂੰ ਲੋਬੀਆ ਵਿਚ ਹੋਇਆ ਸੀ। ਉਹ ਉਰਦੂ ਤੇ ਅੰਗਰੇਜ਼ੀ ਸਣੇ ਚਾਰ ਭਾਸ਼ਾਵਾਂ ਬਾਰੇ ਜਾਣਦੀ ਹੈ। ਉਹ ਪੇਸ਼ਾਵਰ ਦੇ ਜਿਨਾਹ ਕਾਲਜ ਫਾਰ ਵੂਮੈਨ ਤੋਂ ਬੈਚਲਰਸ ਡਿਗਰੀ ਹਾਸਲ ਕਰ ਚੁੱਕੀ ਹੈ। ਉਨ੍ਹਾਂ ਨੇ 2006 ਵਿਚ ਲੀਗਲ ਟੀਵੀ ‘ਤੇ ਸ਼ੋਅ ਹੋਸਟ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਇਕ ਸਾਲ ਬਾਅਦ ਉੁਹ ਬ੍ਰਿਟੇਨ ਦੇ ਸਨਸਾਈਨ ਰੇਡੀਓ ਸਟੇਸ਼ਨ ਨਾਲ ਜੁੜ ਗਈ।
ਇਹ ਵੀ ਪੜ੍ਹੋ : ਦੇਸ਼ ‘ਚ ਕੋਰੋਨਾ ਦੇ ਖਤਰੇ ਦੀ ਘੰਟੀ: ਭਾਰਤੀ ਫੌਜ ਨੇ ਜਾਰੀ ਕੀਤੀ ਐਡਵਾਈਜ਼ਰੀ, ਕਰਨਾ ਪਵੇਗਾ ਇਨ੍ਹਾਂ ਨਿਯਮਾਂ ਦਾ ਪਾਲਣ
ਸਾਲ 2015 ਵਿਚ ਇਮਰਾਨ ਖਾਨ ਨਾਲ ਤਲਾਕ ਦੇ ਬਾਅਦ ਰੇਹਮ ਨੇ ਇਮਰਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਸੀ। ਉਨ੍ਹਾਂ ਨੇ ਇਮਰਾਨ ਦੀ ਸਿਆਸਤ ਤੇ ਉਨ੍ਹਾਂ ਦੇ ਚਰਿੱਤਰ ਨੂੰ ਲੈ ਕੇ ਕਈ ਵਿਵਾਦਿਤ ਬਿਆਨ ਦਿੱਤੇ। ਰੇਹਮ ਵੱਲੋਂ ਇਮਰਾਨ ਖਾਨ ਨੂੰ ਲੈ ਕੇ ਕਈ ਇਤਰਾਜ਼ਯੋਗ ਦਾਅਵੇ ਵੀ ਕੀਤੇ ਗਏ ਸਨ। ਰੇਹਮ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਇਮਰਾਨ ਇਕ ਅਜਿਹੇ ਸ਼ਖਸ ਹਨ, ਜੋ ਸਿਰਫ ਆਪਣੀ ਖੁਸ਼ਾਮਦ ਕਰਵਾਉਣਾ ਚਾਹੁੰਦੇ ਹਨ, ਉਹ ਬਹੁਤ ਹੰਕਾਰੀ ਹਨ, ਉਨ੍ਹਾਂ ਨੂੰ ਤਾਰੀਫਾ ਸੁਣਨਾ ਪਸੰਦ ਹੈ।
ਵੀਡੀਓ ਲਈ ਕਲਿੱਕ ਕਰੋ -: