ਰੂਸੀ ਫੌਜੀ ਦੀ ਪਤਨੀ ਨੂੰ ‘ਗਲੋਬਲ ਵਾਂਟੇਡ ਲਿਸਟ’ ‘ਚ ਸ਼ਾਮਲ ਕੀਤਾ ਗਿਆ ਹੈ। ਉਸ ‘ਤੇ ਆਪਣੇ ਫੌਜੀ ਪਤੀ ਨੂੰ ਯੂਕਰੇਨੀ ਔਰਤਾਂ ਨਾਲ ਬਲਾਤਕਾਰ ਕਰਨ ਦੀ ਇਜਾਜ਼ਤ ਦੇਣ ਦਾ ਦੋਸ਼ ਹੈ। ਰੂਸੀ ਫੌਜ ਦੇ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਅਪ੍ਰੈਲ ਵਿੱਚ ਦੋਵਾਂ ਦੀ ਇੱਕ ਕਾਲ ਰਿਕਾਰਡਿੰਗ ਵਾਇਰਲ ਹੋ ਗਈ ਸੀ।
ਉਨ੍ਹਾਂ ਦੀ ਗੱਲਬਾਤ ਦਾ ਯੂਕਰੇਨ ਦੀ ਸੁਰੱਖਿਆ ਸੇਵਾ (ਐਸਬੀਯੂ) ਵੱਲੋਂ ਪਤਾ ਲਗਾਇਆ ਗਿਆ ਸੀ। ਯੂਕਰੇਨ ਦੀਆਂ ਜਾਂਚ ਏਜੰਸੀਆਂ ਮੁਤਾਬਕ ਗੱਲਬਾਤ ‘ਚ ਸ਼ਾਮਲ ਰੂਸੀ ਫੌਜੀ ਦਾ ਨਾਂ ਰੋਮਨ ਬਾਈਕੋਵਸਕੀ ਅਤੇ ਉਸ ਦੀ ਪਤਨੀ ਦਾ ਨਾਂ ਓਲਗਾ ਬਾਈਕੋਵਕਾਯਾ ਹੈ। ਓਲਗਾ ਦਾ ਨਾਂ ਗਲੋਬਲ ਵਾਂਟੇਡ ਲਿਸਟ ‘ਚ ਆਉਣ ਤੋਂ ਬਾਅਦ ਦੁਨੀਆ ਭਰ ‘ਚ ਉਸ ਦੀ ਭਾਲ ਕੀਤੀ ਜਾਵੇਗੀ।
ਯੂਕਰੇਨ ਦੀ ਸੁਰੱਖਿਆ ਸੇਵਾ ਦੇ ਮੁਤਾਬਕ ਓਲਗਾ ਕਾਲ ਰਿਕਾਰਡਿੰਗ ਵਿੱਚ ਕਹਿੰਦੀ ਹੈ – ਉੱਥੇ ਮੌਜੂਦ ਯੂਕਰੇਨੀ ਔਰਤਾਂ ਨਾਲ ਬਲਾਤਕਾਰ ਕਰਨਾ। ਹਾਂ, ਪਰ ਮੈਨੂੰ ਕੁਝ ਨਾ ਦੱਸਣਾ। ਸਮਝ ਗਏ।
ਜਵਾਬ ‘ਚ ਰੋਮਨ ਪੁੱਛਦਾ ਹੈ- ਤਾਂ ਮੈਨੂੰ ਉਨ੍ਹਾਂ ਨਾਲ ਬਲਾਤਕਾਰ ਕਰਨਾ ਚਾਹੀਦਾ ਹੈ ਅਤੇ ਤੈਨੂੰ ਕੁਝ ਨਹੀਂ ਦੱਸਣਾ ਹੈ।
ਓਲਗਾ- ਹਾਂ, ਤਾਂਕਿ ਮੈਨੂੰ ਕੁਝ ਪਤਾ ਨਾ ਲੱਗੇ। ਜਿਸ ਤੋਂ ਬਾਅਦ ਦੋਵੇਂ ਹੱਸਣ ਲੱਗੇ।
ਰੋਮਨ- ਕੀ ਮੈਂ ਸੱਚਮੁੱਚ ਇੱਦਾਂ ਕਰ ਸਕਦਾਂ?
ਓਲਗਾ- ਹਾਂ, ਮੈਂ ਤੁਹਾਨੂੰ ਪਰਮਿਸ਼ਨ ਦਿੰਦੀ ਹਾਂ। ਬਸ ਪ੍ਰੋਟੈਕਸ਼ਨ ਦਾ ਇਸਤੇਮਾਲ ਕਰਨਾ।
ਰੋਮਨ- ਠੀਕ ਹੈ।
ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ, ਰੇਡੀਓ ਲਿਬਰਟੀ ਦੇ ਪੱਤਰਕਾਰਾਂ ਨੇ ਕਾਨੂੰਨੀ ਏਜੰਸੀਆਂ ਦੀ ਮਦਦ ਨਾਲ ਦੋਵਾਂ ਨੰਬਰਾਂ ਨੂੰ ਟਰੈਕ ਕੀਤਾ। ਇਨ੍ਹਾਂ ਵਿੱਚੋਂ ਇੱਕ ਨੰਬਰ ਅਪ੍ਰੈਲ ਵਿੱਚ ਯੂਕਰੇਨ ਦੇ ਖੇਰਸਨ ਵਿੱਚ ਸੀ। ਜਾਂਚ ਦੌਰਾਨ ਇਨ੍ਹਾਂ ਦੋਵਾਂ ਨੰਬਰਾਂ ਨਾਲ ਜੁੜੇ ਰੂਸੀ ਸੋਸ਼ਲ ਮੀਡੀਆ ਅਕਾਊਂਟ ਮਿਲੇ ਹਨ।
ਇਹ ਦੋਵੇਂ ਖਾਤੇ ਰੋਮਨ ਅਤੇ ਓਲਗਾ ਦੇ ਸਨ। ਸੋਸ਼ਲ ਮੀਡੀਆ ਅਕਾਊਂਟਸ ਤੋਂ ਪਤਾ ਲੱਗਾ ਹੈ ਕਿ ਦੋਵੇਂ 2018 ਵਿਚ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿਚ ਸੈਟਲ ਹੋ ਗਏ ਸਨ। ਅਕਾਊਂਟ ‘ਤੇ ਦੋਵਾਂ ਦੀਆਂ ਤਸਵੀਰਾਂ ਵੀ ਪਾਈਆਂ ਗਈਆਂ ਹਨ, ਜਿਸ ਤੋਂ ਪਤਾ ਲੱਗਾ ਕਿ ਦੋਵਾਂ ਦਾ ਚਾਰ ਸਾਲ ਦਾ ਬੇਟਾ ਹੈ।
ਰੇਡੀਓ ਲਿਬਰਟੀ ਨੇ ਦੋਵਾਂ ਨੰਬਰਾਂ ‘ਤੇ ਕਾਲ ਕੀਤੀ ਅਤੇ ਪੁਸ਼ਟੀ ਕੀਤੀ ਕਿ ਉਹ ਰੋਮਨ ਅਤੇ ਓਲਗਾ ਸਨ। ਜਾਂਚ ਵਿੱਚ ਕਾਲ ਰਿਕਾਰਡਿੰਗ ਵਿੱਚ ਰੋਮਨ ਦੀ ਆਵਾਜ਼ ਵੀ ਮੇਲ ਖਾਂਦੀ ਹੈ। ਕਾਲ ਵਿੱਚ ਓਲਗਾ ਨੇ ਮੰਨਿਆ ਕਿ ਉਸਦਾ ਪਤੀ, ਰੋਮਨ, ਇਸ ਵੇਲੇ ਸੇਵਾਸਤੋਪੋਲ ਵਿੱਚ ਆਪਣੀ ਸੱਟ ਦਾ ਇਲਾਜ ਕਰਵਾ ਰਿਹਾ ਹੈ। ਹਾਲਾਂਕਿ, ਇਹ ਦੱਸਣ ਤੋਂ ਤੁਰੰਤ ਬਾਅਦ ਓਲਗਾ ਨੇ ਕਾਲ ਡਿਸਕਨੈਕਟ ਕਰ ਦਿੱਤੀ। ਆਪਣਾ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿੱਤਾ।
ਇਹ ਵੀ ਪੜ੍ਹੋ : ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਬਜ਼ੁਰਗ ਵੱਲੋਂ ਅੰਨ੍ਹੇਵਾਹ ਫਾਇਰਿੰਗ, 3 ਮੌਤਾਂ, ਕਈ ਫੱਟੜ
ਇਹ ਕਾਲ ਰਿਕਾਰਡਿੰਗ ਇਸ ਸਾਲ 12 ਅਪ੍ਰੈਲ ਨੂੰ ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਂਸਕੀ ਨੇ ਰੂਸੀ ਸੈਨਿਕਾਂ ‘ਤੇ ਸੈਂਕੜੇ ਔਰਤਾਂ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਜ਼ੇਲੇਂਸਕੀ ਨੇ ਕਿਹਾ ਸੀ ਕਿ ਰੂਸੀ ਸੈਨਿਕ ਛੋਟੇ ਬੱਚਿਆਂ ਦਾ ਵੀ ਜਿਨਸੀ ਸ਼ੋਸ਼ਣ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: