ਅਸਮ ਵਿਚ ਇਕ-ਮਾਂਪ ਬਾਪ ਧੀ ਦੀ ਗੋਦ ਭਰਨ ਲਈ ਹੈਵਾਨ ਬਣ ਗਏ। ਉਨ੍ਹਾਂ ਨੂੰ ਨੌਕਰਾਣੀ ਨਿਤੂਮੋਨੀ ਦੀ ਹੱਤਿਆ ਕਰਕੇ ਅਤੇ ਉਸ ਦੇ 10 ਮਹੀਨੇ ਦੇ ਬੱਚੇ ਨੂੰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਮਲੇ ਵਿਚ ਗ੍ਰਿਫਤਾਰ ਜੋੜਾ ਬੱਚਾ ਆਪਣੀ ਬੇਔਲਾਦ ਧੀ ਨੂੰ ਸੌਂਪਣ ਦੀ ਕੋਸ਼ਿਸ਼ ਕਰ ਰਹੇ ਸਨ।
ਕੇਂਦੁਗੁਰੀ ਬਾਇਲੁੰਗ ਪਿੰਡ ਦੀ ਨੀਤੂਮੋਨੀ ਲੁਖੁਰਾਖੋਨ ਨਾਂ ਦੀ ਮਹਿਲਾ ਦੀ ਲਾਸ਼ ਬੀਤੇ ਮੰਗਲਵਾਰ ਦੀ ਸਵੇਰ ਚਰਾਈਦੇਵ ਜ਼ਿਲ੍ਹੇ ਦੇ ਰਾਜਾਬਾਰੀ ਟੀ ਅਸਟੇਟ ਦੇ ਇਕ ਨਾਲੇ ਤੋਂ ਬਰਾਮਦ ਕੀਤੀ ਗਈ। ਮਹਿਲਾ ਇਕ ਦਿਨ ਪਹਿਲਾਂ ਸਿਮਲੁਗੁਰੀ ਦੇ ਬਾਜ਼ਾਰ ਤੋਂ ਲਾਪਤਾ ਹੋ ਗਈ ਸੀ।
ਪੁਲਿਸ ਮੁਤਾਬਕ ਬੱਚੀ ਨੂੰ ਹਿਮਾਚਲ ਪ੍ਰਦੇਸ਼ ਲਿਜਾਇਆ ਜਾਣਾ ਸੀ ਜਿਥੇ ਗ੍ਰਿਫਤਾਰ ਕੱਪਲ ਦੀ ਧੀ ਰਹਿੰਦੀ ਹੈ। ਸ਼ਿਵਸਾਗਰ ਦੇ ਸੀਨੀਅਰ ਪੁਲਿਸ ਅਧਇਕਾਰੀ ਸੁਭਰਜੋਤੀ ਬੋਰਾ ਨੇ ਕਿਹਾ ਕਿ ਇਹ ਇਕ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਸੀ। ਗੋਗੀ ਕੱਪਲ ਨੇ ਆਪਣੇ ਵਿਆਹੁਤਾ ਧੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਪਰਾਧ ਕੀਤਾ ਜੋ ਹਿਮਾਚਲ ਪ੍ਰਦੇਸ਼ ਵਿਚ ਰਹਿੰਦੀ ਹੈ ਤੇ ਉੁਸ ਦਾ ਕੋਈ ਬੱਚਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਮਿਲੀ ਜਾਣਕਾਰੀ ਮੁਤਾਬਕ ਪਤੀ-ਪਤਨੀ ਨੇ ਕਿਸੇ ਕੰਮ ਦੇ ਬਹਾਨੇ ਨਿਤੂਮੋਨੀ ਅਤੇ ਉਸ ਦੇ ਬੱਚੇ ਨੂੰ ਬੁਲਾਇਆ ਪਰ ਉਸ ਤੋਂ ਬੱਚਾ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਨਿਤੂਮੋਨੀ ਨੇ ਵਿਰੋਧ ਕੀਤਾ ਤਾਂ ਪਤੀ-ਪਤਨੀ ਨੇ ਉਸ ‘ਤੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ।