ਭਾਰਤ ਨੇ ਪਾਕਿਸਤਾਨ ਖਿਲਾਫ ਵੱਡੇ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਹੈ। ਇੰਡਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਨੇ ਸਾਂਝੀ ਮੁਹਿੰਮ ਵਿਚ ਸੁੰਦਰੀ ਸਰਹੱਦ ਕੋਲ ਪਾਕਿਸਤਾਨੀ ਕਿਸ਼ਤੀ ਨੂੰ ਰੋਕ ਲਿਆ ਹੈ। ਇਹ ਕਿਸ਼ਤੀ ਹਥਿਆਰਾਂ ਨਾਲ ਲੈਸ ਸੀ ਤੇ ਇਸ ਵਿਚ 300 ਕਰੋੜ ਦਾ ਡਰੱਗਜ਼ ਵੀ ਬਰਾਮਦ ਹੋਇਆ ਹੈ। 10 ਪਾਕਿਸਾਤਨੀ ਡਰੱਗ ਮਾਫੀਆ ਵੀ ਗ੍ਰਿਫਤਾਰ ਕੀਤੇ ਗਏ ਹਨ। ਮਾਮਲੇ ਵਿਚ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਡਰੱਗਸ ਦੇ ਨੈਟਵਰਕ ਦਾ ਵੀ ਕਨੈਕਸ਼ਨ ਖੰਗਾਲਿਆ ਜਾ ਰਿਹਾ ਹੈ।
ਕੋਸਟ ਗਾਰਡ ਨੇ ਦੱਸਿਆ ਕਿ ਏਟੀਐੱਸ ਨਾਲ ਸਾਂਝੀ ਮੁਹਿੰਮ ਵਿਚ ਗੁਜਰਾਤ ਵਿਚ ਪਾਕਿਸਤਾਨੀ ਮੱਛੀ ਫੜਨ ਦੀ ਕਿਸ਼ਤੀ ਅਲਸੋਹਲੀ ਨੂੰ ਫੜਿਆ ਗਿਆ ਹੈ। 10 ਪਾਕਿਸਤਾਨੀ ਮਾਫੀਆ ਨੂੰ ਵੀ ਹਿਰਾਸਤ ਵਿਚ ਲਿਆ ਹੈ। ਤਲਾਸ਼ੀ ਦੌਰਾਨ ਹਥਿਆਰ ਗੋਲਾ-ਬਾਰੂਦ ਤੇ ਲਗਭਗ 40 ਕਿਲੋਗ੍ਰਾਮ ਡਰੱਗ ਬਰਾਮਦ ਕੀਤਾ ਹੈ। ਇਸ ਦੀ ਕੀਮਤ ਲਗਭਗ 300 ਕਰੋੜ ਰੁਪਏ ਹੈ।
ਮਿਲੀ ਜਾਣਕਾਰੀ ਮੁਤਾਬਕ ਸਰਹੱਦ ਪਾਰ ਤੋਂ ਡਰੱਗ ਤੇ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਸੂਚਨਾ ਮਿਲਣ ‘ਤੇ ਜੁਆਇੰਟ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਹੈ। ਪਹਿਲੀ ਵਾਰ ਗੁਜਰਾਤ ਦੀ ਸਮੁੰਦਰੀ ਸਰਹੱਦ ਵਿਚ ਡਰੱਗਸ ਨਾਲ ਹਥਿਆਰ ਬਰਾਮਦ ਕੀਤੇ ਗਏ ਹਨ। ਪਾਕਿਸਤਾਨੀ ਕਿਸ਼ਤੀ ਅਲਸੋਹਲੀ ਵਿਚੋਂ ਲਗਭਗ 300 ਕਰੋੜ ਦਾ ਡਰੱਗ ਬਰਾਮਦ ਹੋਣਾ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। 10 ਪਾਕਿਸਤਾਨੀ ਮਾਫੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਡਰੱਗ ਤਸਕਰਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਇਹ ਉਹ ਡਰੱਗਸ ਕਿਥੇ ਡਲਿਵਰ ਕਰਨ ਵਾਲੇ ਸਨ ਅਤੇ ਉਨ੍ਹਾਂ ਦੇ ਕੁਨੈਕਸ਼ਨ ਕੀ ਹਨ। ਇਸ ਪੂਰੇ ਨੈਟਵਰਕ ਦਾ ਪਤਾ ਕੀਤਾ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਕੋਲ ਪਿਸਤੌਲ ਸਣੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਝਟਕਾ ! ਕੱਲ੍ਹ ਤੋਂ ਹੋਰ ਮਹਿੰਗਾ ਹੋਵੇਗਾ Mother Dairy ਦਾ ਦੁੱਧ
ਜ਼ਿਕਰਯੋਗ ਹੈ ਕਿ 25-26 ਰਾਤ ਵਿਚ ਖੁਫੀਆ ਇਨਪੁਟ ਮਿਲਣ ‘ਤੇ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ ਦੇ ਆਸ-ਪਾਸ ਜਹਾਜ਼ ICGS ਖੇਤਰ ਵਿਚ ਗਸ਼ਤ ਲਈ ਲਗਾਇਆ ਗਿਆ। ਸੋਮਵਾਰ ਸਵੇਰੇ ਇਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਅਲ ਸੋਹੇਲੀ ਨੂੰ ਭਾਰਤੀ ਜਲ ਖੇਤਰ ਵਿਚ ਚੱਲਦੇ ਹੋਏ ਦੇਖਿਆ ਗਿਆ। ਭਾਰਤੀ ਤੱਟ ਰੱਖਿਅਕ ਜਹਾਜ਼ ਨੇ ਤੁਰੰਤ ਪਾਕਿਸਤਾਨੀ ਕਿਸ਼ਤੀ ਨੂੰ ਰੁਕਣ ਲਈ ਕਿਹਾ। ਪਰ, ਇਹ ਲੋਕ ਅੱਗੇ ਵਧਦੇ ਰਹੇ। ਹਨੇਰੇ ਵਿੱਚ ICG ਜਹਾਜ਼ ਨੇ ਘੇਰਾਬੰਦੀ ਕੀਤੀ ਅਤੇ ਕਿਸ਼ਤੀ ਨੂੰ ਰੋਕ ਲਿਆ। ਆਈਸੀਜੀ ਦੀ ਟੀਮ ਪਾਕਿਸਤਾਨੀ ਕਿਸ਼ਤੀ ਵਿੱਚ ਸਵਾਰ ਹੋ ਗਈ।
ਜਾਂਚ ਦੌਰਾਨ ਚਾਲਕ ਦਲ ਦੇ ਮੈਂਬਰ ਸਵਾਲਾਂ ਦੇ ਸਹੀ ਜਵਾਬ ਨਹੀਂ ਦੇ ਸਕੇ। ਜਦੋਂ ਕਿਸ਼ਤੀ ਦੀ ਤਲਾਸ਼ੀ ਲਈ ਗਈ ਤਾਂ ਹਥਿਆਰ, ਗੋਲਾ ਬਾਰੂਦ ਅਤੇ ਕਰੀਬ 40 ਕਿਲੋ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਦੀ ਲਾਗਤ 300 ਕਰੋੜ ਰੁਪਏ ਹੈ। 10 ਪਾਕਿਸਤਾਨੀ ਲੋਕਾਂ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: