ਫਰੀਦਕੋਟ ਵਿਚ ਜ਼ਹਿਰੀਲਾ ਪਦਾਰਥ ਖਾਣ ਕਾਰਨ ਪਤੀ-ਪਤਨੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦਾ ਵਿਆਹ ਡੇਢ ਮਹੀਨੇ ਪਹਿਲਾਂ ਹੋਇਆ ਸੀ। ਪੁਲਿਸ ਨੇ ਇਸ ਸਬੰਧੀ ਆਤਮਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਚਰ ਕਾਲੋਨੀ ਵਾਸੀ ਲਗਭਗ 25 ਸਾਲਾ ਸੋਨੂੰ ਤੇ ਉਸ ਦੀ ਪਤਨੀ ਸ਼ਹਿਨਾਜ ਆਪਣੇ ਪਰਿਵਾਰ ਨਾਲ ਹੀ ਰਹਿੰਦੇ ਸਨ ਤੇ 9 ਜਨਵਰੀ ਦੀ ਰਾਤ ਨੂੰ ਖਾਣਾ ਖਾ ਕੇ ਕਮਰੇ ਵਿਚ ਸੌਣ ਚਲੇ ਗਏ ਸਨ। 10 ਜਨਵਰੀ ਦੀ ਸਵੇਰ ਜਦੋਂ ਸੋਨੂੰ ਦੇ ਭਰਾ ਅਸ਼ਵਨੀ ਨੇ ਜਗਾਉਣ ਲਈ ਦਰਵਾਜ਼ਾ ਖੜਕਾਇਆ ਤਾਂ ਸ਼ਹਿਨਾਜ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਬੇਹੋਸ਼ ਹੋ ਕੇ ਉਥੇ ਡਿੱਗ ਪਈ। ਇਸ ਦੇ ਬਾਅਦ ਪਰਿਵਾਰ ਮੈਂਬਰਾਂ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸੋਨੂੰ ਵੀ ਬੇਹੋਸ਼ ਪਿਆ ਸੀ।
ਇਹ ਵੀ ਪੜ੍ਹੋ : ਲੋਹੜੀ ਮੌਕੇ ਮਾਨ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! ਜਲਦ ਹੀ ਜੁਲਾਈ 2015 ਤੋਂ ਮਿਲੇਗਾ 119 ਫੀਸਦੀ ਡੀ.ਏ
ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਇਲਾਜ ਲਈ ਦਾਖਲ ਕਰਵਾਇਆ। ਜਿਥੇ ਦੋ ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਇਸ ਸਬੰਧੀ ਏਐੱਸਆਈ ਇਕਬਾਲ ਚੰਦ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਆਤਮਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਵਿਚ ਜੇਕਰ ਕੁਝ ਸਾਹਮਣੇ ਆਉਂਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: