ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਇਕ ਹਵਾਲਾਤੀ ਵੱਲੋਂ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਵਾਲਾਤੀ ਜੇਲ੍ਹ ਦੇ ਬਾਥਰੂਮ ਵਿਚ ਪਰਨੇ ਨਾਲ ਬੰਨ੍ਹਿਆ ਲਟਕਿਆ ਹੋਇਆ ਮਿਲਿਆ। ਸੂਚਨਾ ਦੇ ਬਾਅਦ ਜੇਲ੍ਹ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਬਾਅਦ ਵਿਚ ਮ੍ਰਿਤਕ ਦੇਹ ਨੂੰ ਜੇਲ੍ਹ ਤੋਂ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ ਹਵਾਲਾਤੀ ਗੁਰਚਰਨ ਸਿੰਘ ਪੁੱਤਰ ਹਾਕਮ ਸਿੰਘ ਜੇਲ੍ਹ ਵਿਚ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਵਿਚ ਬੰਦ ਸੀ। ਦੇਰ ਰਾਤ ਉਸ ਨੇ ਬਾਥਰੂਮ ਵਿਚ ਜਾ ਕੇ ਪਰਨੇ ਨਾਲ ਆਤਮਹੱਤਿਆ ਕਰ ਲਿਆ। ਉਸ ਨੇ ਫੰਦੇ ਨਾਲ ਲਟਕਿਆ ਦੇਖ ਕੇ ਸਾਥੀ ਬੰਦੀਆਂ ਨੇ ਸੂਚਨਾ ਜੇਲ੍ਹ ਪ੍ਰਸ਼ਾਸਨ ਨੂੰ ਦਿੱਤੀ। ਜੇਲ੍ਹ ਅਧਿਕਾਰੀ ਮੌਕੇ ‘ਤੇ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿਚ ਜੇਲ੍ਹ ਪ੍ਰਸ਼ਾਸਨ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਚ ਪਹੁੰਚਾਇਆ। ਗੁਰਚਰਨ ਦੇ ਸੁਸਾਈਡ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਤੇਜ਼ ਰਫਤਾਰ ਬਲੈਰੋ ਨੇ ਬਾਈਕ ਸਵਾਰ ਨੂੰ ਮਾਰੀ ਟੱਕਰ, ਇਕੋ ਹੀ ਪਰਿਵਾਰ ਦੇ 3 ਜੀਆਂ ਦੀ ਮੌਤ
ਮਾਡਰਨ ਜੇਲ੍ਹ ਕਪੂਰਥਲਾ ਦੇ ਸੁਪਰੀਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਉਕਤ ਹਵਾਲਾਤੀ ਗੁਰਚਰਨ ਸਿੰਘ ਵਾਸੀ ਪਿੰਡ ਬੂਸੋਵਾਲ 2 ਦਿਨ ਪਹਿਲਾਂ ਹੀ ਉਨ੍ਹਾਂ ਦੇ ਜੇਲ੍ਹ ਵਿਚ ਆਇਆ ਸੀ। ਅੱਜ ਸਵੇਰੇ ਉਸ ਨੇ ਬਾਥਰੂਮ ਦੀ ਗਰਿੱਲ ਨਾਲ ਪਰਨਾ ਬੰਨ੍ਹ ਕੇ ਆਤਮਹੱਤਿਆ ਕਰ ਲਈ ਹੈ।
ਵੀਡੀਓ ਲਈ ਕਲਿੱਕ ਕਰੋ -: