ਗਾਜ਼ੀਆਬਾਦ ਕੋਰਟ ‘ਚ ਤੇਂਦੁਏ ਦੇ ਦਾਖਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ। ਤੇਂਦੁਏ ਨੂੰ ਦੇਖ ਕੇ ਅਦਾਲਤ ਦੇ ਅੰਦਰ ਮੌਜੂਦ ਲੋਕਾਂ ‘ਚ ਭਗਦੜ ਮੱਚ ਗਈ, ਜਿਸ ਤੋਂ ਬਾਅਦ ਤੇਂਦੁਏ ਨੇ ਕਈ ਲੋਕਾਂ ‘ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਤੇਂਦੁਏ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਜ਼ਖਮੀ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗਾਜ਼ੀਆਬਾਦ ਕੋਰਟ ਵਿਚ ਦੁਪਿਹਰ 4 ਵਜੇ ਅਚਾਨਕ ਇਕ ਤੇਂਦੁਆ ਆ ਗਿਆ, ਜਿਸ ਦੇ ਬਾਅਦ ਜਿਵੇਂ ਹੀ ਕੋਰਟ ਵਿਚ ਲੋਕਾਂ ਨੇ ਉਸ ਨੂੰ ਦੇਖਿਆ ਤਾਂ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਦੇਖ ਕੇ ਤੇਂਦੁਆ ਹਮਲਾਵਰ ਹੋ ਗਿਆ ਤੇ ਉਸ ਨੇ ਦੋ ਲੋਕਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਉਸ ਨੂੰ ਫੜਨ ਲਈ ਜੰਗਲਾਤ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਖੁਸ਼ਖਬਰੀ, ਹੁਣ ਐਤਵਾਰ ਨੂੰ ਵੀ ਸੰਪਰਕ ਸੈਂਟਰ ‘ਚ ਹੋਣਗੇ ਕੰਮ
ਦੂਜੇ ਪਾਸੇ ਜਿਵੇਂ ਹੀ ਤੇਂਦੁਆ ਮਿਲਣ ਦੀ ਸੂਚਨਾ ਲੋਕਾਂ ਨੂੰ ਮਿਲੀ ਤਾਂ ਲੋਕਾਂ ਨੇ ਆਪਣਾ ਕੰਮਕਾਜ ਛੱਡ ਕੇ ਖੁਦ ਨੂੰ ਸੁਰੱਖਿਅਤ ਕਰਨ ਲਈ ਕਮਰੇ ਵਿਚ ਬੰਦ ਕਰ ਲਿਆ। ਤੇਂਦੁਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: