ਲੁਧਿਆਣਾ ਵਿਚ ਗੁਰੂ ਨਾਨਕ ਸਟੇਡੀਅਮ ਵਿਚ ਅਗਲੇ 6 ਮਹੀਨਿਆਂ ਤੱਕ ਖੇਡ ਗਤੀਵਿਧੀਆਂ ਬੰਦ ਰਹਿਣਗੀਆਂ ਕਿਉਂਕਿ ਇਸ ਮੈਦਾਨ ਵਿਚ ਅਥਲੈਟਿਕ ਟਰੈਕ ਨੂੰ ਰਿਲੇਅ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਕਿਸੇ ਵੀ ਪ੍ਰਤੀਯੋਗਤਾ ਦਾ ਆਯੋਜਨ ਨਹੀਂ ਕੀਤਾ ਜਾਵੇਗਾ ਜਦੋਂ ਕਿ ਰੈਗੂਲਰ ਟ੍ਰੇਨਿੰਗ ਹਾਸਲ ਕਰਨ ਵਾਲੇ ਖਿਡਾਰੀਆਂ ਦੇ ਲਗਭਗ ਚਾਰ ਬੈਚਾਂ ਨੂੰ ਵੀ ਕਿਸੇ ਹੋਰ ਥਾਂ ‘ਤੇ ਟ੍ਰੇਨਿੰਗ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ।
2001 ਵਿਚ ਜੋ ਅਥਲੈਟਿਕ ਟਰੈਕ ਵਿਛਾਇਆ ਗਿਆ ਸੀਉਹ ਪਿਛਲੇ 6 ਤੋਂ 7 ਸਾਲਾਂ ਤੋਂ ਖਰਾਬ ਹਾਲਤ ਵਿਚ ਸੀ। ਇਹ ਕਈ ਥਾਵਾਂ ਤੋਂ ਖਰਾਬ ਹੋ ਗਿਆ ਸੀ। ਜਿਸ ਨਾਲ ਖਿਡਾਰੀਆਂ ਲਈ ਟੂਰਨਾਮੈਂਟ ਤੇ ਪ੍ਰੈਕਟਿਸ ਸੈਸ਼ਨ ਦੌਰਾਨ ਪ੍ਰਦਰਸ਼ਨ ਕਰਨਾ ਮੁਸ਼ਕਲ ਹੋ ਗਿਆ ਸੀ।
ਗੁਰੂ ਨਾਨਕ ਸਟੇਡੀਅਮ ਵਿਚ ਅਥਲੈਟਿਕ ਟਰੈਕ ਵਿਛਾਉਣ ਦੀ ਯੋਜਨਾ ਦੀ ਕਲਪਨਾ ਲਗਭਗ 5 ਸਾਲ ਪਹਿਲਾਂ ਸਮਾਰਟ ਸਿਟੀ ਯੋਜਨਾ ਤਹਿਤ ਕੀਤੀ ਗਈ ਸੀ ਤੇ 8.21 ਕਰੋੜ ਰੁਪਏ ਦੀ ਯੋਜਨਾ ਆਖਿਰਕਾਰ ਸ਼ੁਰੂ ਹੋ ਗਈ ਹੈ। ਨਿਰਮਾਣ ਕੰਪਨੀ ਵੱਲੋਂ 400 ਮੀਟਰ ਲੰਬੇ ਮੌਜੂਦਾ ਸਿੰਥੈਟਿਕ ਟਰੈਕ ਨੂੰ ਹਟਾਉਣ ਲਈ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਰੈਗੂਲਰ ਟ੍ਰੇਨਿੰਗ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਹੋਰ ਥਾਵਾਂ ‘ਤੇ ਲਿਜਾਇਆ ਜਾਵੇਗਾ।
ਇਹ ਵੀ ਪੜ੍ਹੋ : ਅਗਨੀਵੀਰਾਂ ਲਈ ਖੁਸ਼ਖਬਰੀ, BSF ਦੇ ਬਾਅਦ ਹੁਣ CISF ‘ਚ ਵੀ ਮਿਲੇਗਾ 10 ਫੀਸਦੀ ਰਿਜ਼ਰਵੇਸ਼ਨ
ਇਥੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅੰਤਿਮ ਸਮਾਰੋਹ ਵੀ ਆਯੋਜਿਤ ਕੀਤਾ ਗਿਆ ਸੀ। ਪਹਿਲਾਂ ਵੀ ਕਈ ਵਾਰ ਇਸ ਅਥਲੈਟਿਕ ਟਰੈਕ ‘ਤੇ ਸੂਬਾ ਪੱਧਰੀ ਅਥਲੈਟਿਕ ਮੀਟ ਹੋ ਚੁੱਕੀ ਹੈ। ਅਥਲੈਟਿਕ ਟਰੈਕ ਦੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਕੰਮ ਕਾਰਨ ਟ੍ਰਿਪਲ ਜੰਪ, ਲੌਂਗ ਜੰਪ ਆਦਿ ਸਣੇ ਵੱਖ-ਵੱਖ ਖੇਡ ਆਯੋਜਨਾਂ ਵਿਚ ਹਿੱਸਾ ਲੈਣ ਵਾਲੇ ਅਥਲੀਟਾਂ ਦਾ ਪ੍ਰਦਰਸ਼ਨ ਪ੍ਰਭਾਵਿਤ ਹੋ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: