ਮੂਸੇਵਾਲਾ ਕਤਲਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਨੂੰ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਗੈਂਗ ਨੇ ਲਿਖਿਆ ਕਿ ਲਾਰੈਂਸ ਤੇ ਗੋਲਡੀ ਦਗਾਬਾਜ਼ ਵਿਅਕਤੀ ਹਨ। ਉਸ ਨੇ ਅੱਗੇ ਲਿਖਿਆ ਕਿ ਲਾਰੈਂਸ ਕੌਣ ਹੁੰਦਾ ਹੈ ਜੋ ਖਾਲਿਸਤਾਨ ਬਣਨ ਨਹੀਂ ਦੇਵੇਗਾ। ਲਾਰੈਂਸ ਜੇਲ੍ਹ ਵਿਚ ਬੈਠ ਕੇ ਗੱਲਾਂ ਕਰ ਰਿਹਾ ਹੈ, ਜੇਕਰ ਉਸ ਵਿਚ ਦਮ ਹੈ ਤਾਂ ਬਾਹਰ ਆ ਕੇ ਉਸ ਨਾਲ ਲੜੇ। ਗੋਲਡੀ ਬਦਮਾਸ਼ ਬਣ ਰਿਹਾ ਹੈ ਪਰ ਉਸ ਤੋਂ ਆਪਣੇ ਭਰਾ ਦੀ ਮੌਤ ਦਾ ਬਦਲਾ ਤੱਕ ਨਹੀਂ ਲਿਆ ਗਿਆ, ਉਂਝ ਤੁਸੀਂ ਲੋਕ ਦਾਊਦ ਬਣਦੇ ਹੋ।
ਪੋਸਟ ਵਿਚ ਲਿਖਿਆ ਕਿ ਲਾਰੈਂਸ ਤੇਰਾ ਵੀ ਪਤਾ ਹੈ ਕਿ ਤੂੰ ਕਿੰਨਾ ਵੱਡਾ ਬਦਮਾਸ਼ ਹੈ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਤੂੰ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦਾ ਸੀ, ਹੁਣ ਤੂੰ ਵੱਡਾ ਬਦਮਾਸ਼ ਬਣ ਰਿਹਾ ਹੈ ਜਿਸ ਦਿਨ ਸਾਡੇ ਹੱਥ ਆ ਗਿਆ ਉਸ ਦਿਨ ਜਾਂ ਭਗਵਾਨ ਨੂੰ ਪਤਾ ਕੀ ਹੋਵੇਗਾ ਜਾਂ ਸਾਨੂੰ। ਬਾਕੀ ਜ਼ਿਆਦਾ ਗੱਲਾਂ ਨਾ ਕਰ, ਤੈਨੂੰ ਮੌਤ ਬਹੁਤ ਮੁਸ਼ਕਲ ਨਾਲ ਆਉਣੀ ਹੈ। ਵੇਟ ਐਂਡ ਵਾਚ।
ਦੱਸ ਦੇਈਏ ਕਿ ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਕਦੇ ਡਿਸਕਸ ਥ੍ਰੋ ਦਾ ਬੇਹਤਰੀਨ ਖਿਡਾਰੀ ਹੁੰਦਾ ਸੀ। ਮੁਕਤਸਰ ਜ਼ਿਲ੍ਹੇ ਦੇ ਸਰਾਓਂ ਬੋਦਲਾ ਪਿੰਡ ਦੇ ਰਹਿਣ ਵਾਲੇ ਹਰਜਿੰਦਰ ਭੁੱਲਰ ਦੀ ਸ਼ੁਰੂਆਤੀ ਸਿੱਖਿਆ ਪਿੰਡ ਵਿਚ ਹੀ ਹੋਈ। ਇਥੇ ਰਹਿਕੇ ਉਸ ਨੇ ਸਟੇਟ ਲੈਵਲ ਤੱਕ ਡਿਸਕਸ ਥ੍ਰੋਅ ਖੇਡ ਵਿਚ ਮੈਡਲ ਜਿੱਤੇ ਪਰ ਇਸ ਦੇ ਬਾਅਦ ਉਹ ਅੱਗੇ ਦੀ ਪੜ੍ਹਾਈ ਤੇ ਟ੍ਰੇਨਿੰਗ ਲਈ ਜਲੰਧਰ ਚਲਾ ਗਿਆ।
ਡਿਸਕਸ ਥ੍ਰੋ ਵਿਚ ਅੱਵਲ ਖਿਡਾਰੀ ਤੇ ਔਸਤ ਦਰਜ ਦੇ ਵਿਦਿਆਰਥੀ ਹੋਣ ਕਾਰਨ ਸਾਰੇ ਉਸ ਨਾਲ ਪਿਆਰ ਕਰਦੇ ਸਨ। ਉਸ ਦਾ ਨਾਂ ਵਿੱਕੀ ਗਰਾਊਂਡਰ ਪੈ ਗਿਆ ਪਰ ਆਮ ਬੋਲਚਾਰ ਵਿਚ ਗਰਾਊਂਡਰ ਸ਼ਬਦ ਗੌਂਡਰ ਵਿਚ ਬਦਲ ਗਿਆ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਬਜਟ ਸੈਸ਼ਨ ਦੇ ਆਖਰੀ ਦਿਨ 22 ਮਾਰਚ ਨੂੰ ਵਿਧਾਨ ਸਭਾ ਦਾ ਕਰੇਗੀ ਘਿਰਾਓ
2008 ਵਿਚ ਪਹਿਲੀ ਵਾਰ ਉਹ ਅਪਰਾਧ ਦੀ ਦੁਨੀਆ ਵਿਚ ਉਦੋਂ ਆਇਆ ਜਦੋਂ ਉਸ ਦਾ ਸੰਪਰਕ ਅਕਾਦਮੀ ਦੇ ਹੀ ਨਵਪ੍ਰੀਤ ਉਰਫ ਲਵਲੀ ਬਾਬਾ ਨਾਲ ਹੋਇਆ। ਲਵਲੀ ਬਾਬਾ ਦਾ ਸੰਪਰਕ ਉਦੋਂ ਦੇ ਮਸ਼ਹੂਰ ਗੈਂਗਸਟਰ ਪ੍ਰੇਮ ਲਾਹੌਰੀਆ ਤੇ ਸੁੱਖਾ ਕਾਹਲਵਾਂ ਨਾਲ ਸੀ। ਥੋੜ੍ਹੇ ਦਿਨਾਂ ਵਿਚ ਹੀ ਵਿੱਕੀ ਵੀ ਇਨ੍ਹਾਂ ਦੋਵੇਂ ਗੈਂਗਸਟਰਾਂ ਦੇ ਕਰੀਬ ਆ ਗਿਆ ਤੇ ਹਾਈਵ ‘ਤੇ ਹੋਣ ਵਾਲੀ ਲੁੱਟਮਾਰ ਵਿਚ ਸ਼ਾਮਲ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: