ਅੰਬਾਲਾ ਵਿਚ ਆਯੁਰਵੈਦਿਕ ਡਾਕਟਰ ਦੇ ਪੜ੍ਹੇ ਲਿਖੇ ਧੀ-ਪੁੱਤਰ ਪਿਛਲੇ 20 ਸਾਲ ਤੋਂ ਨਰਕ ਦੀ ਜ਼ਿੰਦਗੀ ਜੀਅ ਰਹੇ ਸਨ। ਦੋਵਾਂ ਨੇ ਖੁਦ ਨੂੰ ਘਰ ਵਿਚ ਬੰਦ ਕੀਤਾ ਹੋਇਆ ਸੀ। ਗੁਆਂਢੀਆਂ ਵੱਲੋਂ ਸਮੇਂ ‘ਤੇ ਖਾਣਾ ਦੇਣ ਕਾਰਨ ਹੀ ਦੋਵੇਂ ਭੈਣ-ਭਰਾ ਹੁਣ ਤੱਕ ਜ਼ਿੰਦਾ ਰਹੇ। ਲੁਧਿਆਣਾ ਦੀ ਸੰਸਥਾ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਤੇ ਵੰਦੇ ਮਾਤਰਮ ਦਲ ਨੇ ਦੋਵੇਂ ਭੈਣ-ਭਰਾ ਨੂੰ ਰੈਸਕਿਊ ਕੀਤਾ ਹੈ।
ਮਾਮਲਾ ਅੰਬਾਲਾ ਦੇ ਪਿੰਡ ਬੋਹ ਦਾ ਹੈ ਜਿਥੇ ਮਾਤਾ-ਪਿਤਾ ਦੀ ਮੌਤ ਦੇ ਬਾਅਦ MA, B.Ed. ਪਾਸ ਲੜਕੀ ਆਪਣੇ ਭਰਾ ਨਾਲ 20 ਸਾਲਾਂ ਤੋਂ ਘਰ ਵਿਚ ਬੰਦ ਸੀ। ਉਨ੍ਹਾਂ ਦੇ ਪਿਤਾ ਸੂਰਜ ਪ੍ਰਕਾਸ਼ ਸ਼ਰਮਾ ਆਯੁਰਵੈਦਿਕ ਡਾਕਟਰ ਸਨ। ਇੰਦੂ ਸ਼ਰਮਾ ਆਯੁਰਵੈਦਿਕ ਡਾਕਟਰ ਸਨ। ਇੰਦੂ ਸ਼ਰਮਾ ਤੇ ਸੁਨੀਲ ਸ਼ਰਮਾ ਦੋਵੇਂ ਮਾਨਸਿਕ ਤੌਰ ਤੋਂ ਬੀਮਾਰ ਦੱਸੇ ਜਾ ਰਹੇ ਹਨ। ਦੋਵੇਂ ਭੈਣ ਭਰਾਵਾਂ ਦੇ ਰਿਸ਼ਤੇਦਾਰ ਅੰਬਾਲਾ ਕੈਂਟ ਵਿਚ ਰਹਿੰਦੇ ਹਨ। ਦੋਵਾਂ ਦਾ ਰੈਸਕਿਊ ਕਰਕੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ’ ਆਪਣੇ ਨਾਲ ਲੁਧਿਆਣਾ ਲੈ ਗਈ ਹੈ, ਜੋ ਉਨ੍ਹਾਂ ਦੀ ਦੇਖਭਾਲ ਕਰੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮਹਿਲਾ ਚੋਰ ਗਿਰੋਹ ਸਰਗਰਮ: ਦੁਕਾਨ ਤੋਂ ਸਾਮਾਨ ਖਰੀਦਣ ਦੇ ਬਹਾਨੇ ਕੀਤੀ ਚੋਰੀ
ਸੰਸਥਾ ਦੇ ਮੈਂਬਰ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਜਿਹੇ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਹੈ ਜੋ ਮੰਦਬੁੱਧੀ ਹੁੰਦੇ ਹਨ ਤੇ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੁੰਦਾ। ਇਹ ਦੋਵੇਂ ਗੰਦਗੀ ਭਰੀ ਜ਼ਿੰਦਗੀ ਜੀਅ ਰਹੇ ਸਨ। ਜਿਸ ਮਹਿਲਾ ਨੂੰ ਰੈਸਕਿਊ ਕੀਤਾ ਗਿਆ ਹੈ ਉਹ ਵੀ ਕਾਫੀ ਪੜ੍ਹੀ ਲਿਖੀ ਹੈ ਪਰ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਪਿਛਲੇ 20 ਸਾਲਾਂ ਤੋਂ ਇਕ ਹੀ ਕਮਰੇ ਵਿਚ ਬੰਦ ਸੀ।
ਵੀਡੀਓ ਲਈ ਕਲਿੱਕ ਕਰੋ -: