ਅੰਮ੍ਰਿਤਸਰ ਵਿਚ ਗੰਨ ਪੁਆਇੰਟ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਲੁੱਟ ਇਕ ਡੇਅਰੀ ‘ਤੇ ਹੋਈ ਤੇ ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਘਟਨਾ ਸਮੇਂ ਸਾਰੇ ਲੁਟੇਰਿਆਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਸ-ਪਾਸ ਲੱਗੇ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਮੁਲਜ਼ਮਾਂ ਦੀ ਲੋਕੇਸ਼ਨ ਦਾ ਅੰਦਾਜ਼ਾ ਲੱਗ ਸਕੇ।
ਘਟਨਾ ਮਜੀਠਾ ਰੋਡ ਏਰੀਏ ਦੀ ਹੈ। ਬੀਤੀ ਰਾਤ ਡੇਅਰੀ ‘ਤੇ ਚਾਰ ਨਕਾਬਪੋਸ਼ ਪਹੁੰਚ ਗਏ। ਜਿਸ ਸਮੇਂ ਇਹ ਘਟਨਾ ਹੋਈ, ਦੁਕਾਨ ਵਿਚ ਗਾਹਕ ਵੀ ਖੜ੍ਹੇ ਸਨ। ਲੁਟੇਰਿਆਂ ਨੂੰ ਦੇਖ ਕੇ ਦਹਿਸ਼ਤ ਦਾ ਮਾਹੌਲ ਬਣ ਗਿਆ। ਲੁਟੇਰਿਆਂ ਨੇ ਪਿਸਤੌਲ ਕੱਢੀ ਤੇ ਸਿੱਧਾ ਦੀ ਮਾਲਕ ‘ਤੇ ਤਾਣ ਦਿੱਤੀ। ਇੰਨਾ ਹੀ ਨਹੀਂ ਇਕ ਲੁਟੇਰਾ ਖੁਦ ਗੱਲੇ ‘ਤੇ ਆਇਆ ਤੇ ਉਸ ਵਿਚ ਰੱਖੇ 45,000 ਰੁਪਏ ਕੱਢੇ ਤੇ ਸਾਰੇ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪਟਿਆਲਾ : ਸੜਕ ਹਾਦਸੇ ‘ਚ 6ਵੀਂ ਕਲਾਸ ਦੇ ਵਿਦਿਆਰਥੀ ਦੀ ਮੌ.ਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਮਜੀਠਾ ਰੋਡ ‘ਤੇ ਡੇਅਰੀ ਤੋਂ ਇਲਾਵਾ ਇਕ ਰੈਸਟੋਰੈਂਟ ਵਿਚ ਵੀ ਰਾਤ ਸਮੇਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਥੇ ਵੀ ਲੁਟੇਰਿਆਂ ਨੇ ਤਲਵਾਰਾਂ ਤੇ ਗਨ ਪੁਆਇੰਟ ‘ਤੇ 35000 ਰੁਪਏ ਦੇ ਕਰੀਬ ਨਕਦੀ ਲੁੱਟ ਲਈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲੁਟੇਰਿਆਂ ਦੀ ਖੋਜ ਲਈ ਇਲਾਕਿਆਂ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਤਾਂ ਕਿ ਲੋਕੇਸ਼ਨ ਦਾ ਪਤਾ ਚੱਲ ਸਕੇ। ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: