ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਗੋਲੀ ਮਾਰਨ ਦੀ ਧਮਕੀ ਮਿਲੀ ਹੈ। ਬਾਗਪਤ ਜ਼ਿਲ੍ਹੇ ਦੇ ਰਹਿਣ ਵਾਲੇ ਨੌਜਵਾਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਸੀਐੱਮ ਯੋਗੀ ਨੂੰ ਗੋਲੀ ਨਾਲ ਮਾਰਨ ਦੀ ਧਮਕੀ ਦਿੱਤੀ ਹੈ। ਕੁਝ ਲੋਕਾਂ ਨੇ ਇਸ ਪੋਸਟ ਨੂੰ ਸੀਐੱਮ, ਡੀਜੀਪੀ ਤੇ ਯੂਪੀ ਪੁਲਿਸ ਦੇ ਟਵਿੱਟਰ ਹੈਂਡਲ ‘ਤੇ ਟੈਗ ਕੀਤਾ ਹੈ। ਨਾਲ ਹੀ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੇ ਪੋਸਟ ਦਾ ਨੋਟਿਸ ਲੈਂਦੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੌਜਵਾਨ ਦੀ ਭਾਲ ਵਿਚ ਲੱਗੀ ਹੈ। ਜ਼ਿਕਰਯੋਗ ਹੈ ਕਿ ਅਤੀਕ ਅਹਿਮਤ ਹੱਤਿਆਕਾਂਡ ਦੇ ਬਾਅਦ ਸੀਐੱਮ ਯੋਗੀ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਵਧਾ ਦਿੱਤਾ ਗਿਆ ਹੈ।
ਰਾਜਧਾਨੀ ਲਖਨਊ ਵਿਚ ਸੀਐੱਮ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾਈ ਗਈ ਹੈ। ਯੂਪੀ ਪੁਲਿਸ ਸੀਐੱਮ ਯੋਗੀ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਅਲਰਟ ਹੈ। ਇਸੇ ਦਰਮਿਆਨ ਬਾਗਪਤ ਦੇ ਇਕ ਨੌਜਵਾਨ ਨੇ ਸੀਐੱਮ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਨੌਜਵਾਨ ਨੇ ਇਹ ਧਮਕੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਠਿੰਡਾ : ਦਿਨ-ਦਿਹਾੜੇ ਨੌਜਵਾਨ ਨੇ ਮਹਿਲਾ ‘ਤੇ ਹਮਲਾ ਕਰ ਕੀਤਾ ਗੰਭੀਰ ਜ਼ਖਮੀ, ਜਾਂਚ ‘ਚ ਜੁਟੀ ਪੁਲਿਸ
ਜਦੋਂ ਲੋਕਾਂ ਨੇ ਇਹ ਪੋਸਟ ਦੇਖੀ ਤਾਂ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਨਾਲ ਹੀ ਯੂਪੀ ਡੀਜੀਪੀ ਤੇ ਪੁਲਿਸ ਨੂੰ ਟੈਗ ਕਰਦੇ ਹੋਏ ਮੁਲਜ਼ਮ ਖਿਲਾਫ ਕਾਰਵਾਈ ਦੀ ਮੰਗ ਕੀਤੀ। ਦੱਸ ਦੇਈਏ ਕਿ ਅਤੀਕ ਅਹਿਮਦ ਤੇ ਅਸ਼ਰਫ ਦੀ ਹੱਤਿਆ ਦੇ ਬਾਅਦ ਬਾਗਪਤ ਦੇ ਰਹਿਣ ਵਾਲੇ ਨਿਤਿਨ ਤੋਮਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਪਾਈ ਸੀ।
ਵੀਡੀਓ ਲਈ ਕਲਿੱਕ ਕਰੋ -: