ਅਮਰੀਕਾ ਵਿਚ ਸੁਪਰੀਮ ਕੋਰਟ ਨੇ ਗਰਭਪਾਤ ਦੀਆਂ ਗੋਲੀਆਂ ‘ਤੇ ਲੱਗੀ ਪਾਬੰਦੀ ਨੂੰ ਖਾਰਜ ਕਰਦੇ ਹੋਏ ਇਸ ਦੇ ਇਸਤੇਮਾਲ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਇਥੇ ਗਰਭਪਾਤ ਦੀ ਸਭ ਤੋਂ ਆਮ ਤਰੀਕੇ ਨਾਲ ਇਸਤੇਮਾਲ ਕੀਤੀ ਜਾਣ ਵਾਲੀ ਦਵਾਈ ਤੱਕ ਔਰਤਾਂ ਦੀ ਪਹੁੰਚ ਨੂੰ ਬਰਕਰਾਰ ਰੱਖਿਆ ਹੈ ਤੇ ਹੇਠਲੀ ਅਦਾਲਤ ਦੇ ਪ੍ਰਤੀਬੰਧਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਹੁਕਮ ਦਾ ਬਾਇਡੇਨ ਪ੍ਰਸ਼ਾਸਨ ਨੇ ਸਵਾਗਤ ਕੀਤਾ ਹੈ।
ਅਮਰੀਕਾ ਵਿਚ ਟੈਕਸਾਸ ਤੇ ਵਾਸ਼ਿੰਗਟਨ ਵਿਚ ਫੈਡਰਲ ਜੱਜਾਂ ਨੇ 7 ਮਾਰਚ ਨੂੰ ਮਿਫੇਪ੍ਰਿਸਟੋਨ ਦਵਾਈ ਨੂੰ ਬੈਨ ਕਰਨ ਦਾ ਫੈਸਲਾ ਸੁਣਾਇਆ ਸੀ। ਮਿਫੇਪ੍ਰਿਸਟੋਨ ਦਵਾਈ ਦਾ ਇਸਤੇਮਾਲ ਆਮ ਤੌਰ ‘ਤੇ ਗਰਭਪਾਤ ਲਈ ਕੀਤਾ ਜਾਂਦਾ ਹੈ। ਜਦੋਂ ਕੋਰਟ ਵਿਚ ਇਸ ਦਵਾਈ ਦੇ ਇਸਤੇਮਾਲ ‘ਤੇ ਰੋਕ ਲਗਾਉਣ ਦਾ ਫੈਸਲਾ ਸੁਣਾਇਆ ਗਿਆ ਤਾਂ ਕੁਝ ਮਹਿਲਾ ਸੰਗਠਨਾਂ ਨੇ ਇਤਰਾਜ਼ ਪ੍ਰਗਟਾਇਆ ਸੀ। ਜਦੋਂ ਕਿ ਬਾਇਡੇਨ ਸਰਕਾਰ ਨੇ ਕਿਹਾ ਕਿ ਉਹ ਮਹਿਲਾ ਅਧਿਕਾਰਾਂ ਦੇ ਹਿੱਤ ਵਿਚ ਫੈਸਲਾ ਚਾਹੁੰਦੇ ਹਨ।
ਹੁਣ ਸੁਪਰੀਮ ਕੋਰਟ ਦੇ ਜਸਟਿਸ ਨੇ ਬਾਇਡੇਨ ਪ੍ਰਸ਼ਾਸਨ ਤੇ ਨਿਊਯਾਰਕ ਸਥਿਤ ਡੈਂਕੋ ਲੇਬੋਰਟਰੀਜ਼ ਦਵਾਈ ਮਿਫੇਪ੍ਰਿਸਟੋਨ ਦੇ ਨਿਰਮਾਣ ਨੂੰ ਰਾਹਤ ਦਿੰਦੇ ਹੋਏ ਗਰਭਪਾਤ ਦਵਾਈਆਂ ਨੂੰ ਐਮਰਜੈਂਸੀ ਵਿਚ ਇਸਤੇਮਾਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ਵਿਚ ਮਿਫੇਪ੍ਰਿਸਟੋਨ ਨੂੰ ਗਰਭਪਾਤ ਲਈ 2000 ਤੋਂ ਇਸਤੇਮਾਲ ਕਰਨ ਦੀ ਇਜਾਜ਼ਤ ਹੈ। ਉਥੇ 5 ਮਿਲੀਅਨ ਤੋਂ ਵਧ ਲੋਕਾਂ ਨੇ ਇਸ ਦਾ ਇਸਤੇਮਾਲ ਕੀਤਾ ਹੈ।
ਅਮਰੀਕਾ ਵਿਚ ਗਰਭਪਾਤ ਦੇ ਅੱਧੇ ਤੋਂ ਵਧ ਮਾਮਲਿਆਂ ਵਿਚ ਇਸੇ ਤਰ੍ਹਾਂ ਦੀ ਦਵਾਈ ਇਸਤੇਮਾਲ ਕੀਤੀ ਗਈ। ਜਦੋਂ ਗਰਭਪਾਤ ਦੇ ਮਾਮਲੇ ਵਧਣ ‘ਤੇ ਅਮਰੀਕਾ ਵਿਚ ਜਨਮਦਰ ‘ਤੇ ਅਸਰ ਪਿਆ ਤਾਂ ਬਹੁਤ ਸਾਰੇ ਲੋਕ ਕਹਿਣ ਲੱਗੇ ਕਿ ਗਰਭਪਾਤ ਵਾਲੀਆਂ ਦਵਾਈਆਂ ‘ਤੇ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗਰਭਪਾਤ ਕਰਾਉਣ ਵਾਲੀਆਂ ਦਵਾਈਆਂ ਨਾਲ ਔਰਤਾਂ ਦੀ ਵੀ ਜਾਨ ਖਤਰੇ ਵਿਚ ਪੈ ਜਾਂਦੀ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਮਿਫੇਪ੍ਰਿਸਟੋਨ ਦੇ ਇਸਤੇਮਾਲ ਦੀ ਕਾਨੂੰਨੀ ਲੜਾਈ ਅਦਾਲਤ ਵਿਚ ਜਾਰੀ ਰਹੇਗੀ ਪਰ ਉਸ ਤੋਂ ਪਹਿਲਾਂ ਇਸ ਦੇ ਇਸਤੇਮਾਲ ‘ਤੇ ਰੋਕ ਲਗਾਉਣਾ ਸਹੀ ਨਹੀਂ ਸੀ। ਹੁਣ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਔਰਤਾਂ ਅਜਿਹੀ ਦਵਾਈ ਲੈ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: