Salman Khan Death Threat: ਸਲਮਾਨ ਖਾਨ ਨੂੰ ਕਈ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ ਹਾਲ ਹੀ ‘ਚ ਇਕ ਨਾਬਾਲਗ ਨੂੰ ਫੜਿਆ ਗਿਆ ਸੀ ਪਰ ਪੁਲਿਸ ਨੂੰ ਧਮਕੀ ਭਰੀ ਮੇਲ ਭੇਜਣ ਵਾਲੇ ਵਿਅਕਤੀ ਦੀ ਕਾਫੀ ਸਮੇਂ ਤੋਂ ਭਾਲ ਹੈ। ਹੁਣ ਪੁਲਿਸ ਨੇ ਇਸ ਵਿਅਕਤੀ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਗੌਰਤਲਬ ਹੈ ਕਿ ਇਹ ਸ਼ੱਕੀ ਮੁਲਜ਼ਮ ਹਰਿਆਣਾ ਦਾ ਵਸਨੀਕ ਹੈ ਅਤੇ ਯੂਕੇ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਇਸ ਦੋਸ਼ੀ ਨੇ ਮਾਰਚ ਮਹੀਨੇ ‘ਚ ਗੋਲਡੀ ਬਰਾੜ ਦੇ ਨਾਂ ‘ਤੇ ਧਮਕੀ ਭਰੀ ਈਮੇਲ ਭੇਜੀ ਸੀ, ਜਿਸ ‘ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ਤੋਂ ਬਾਅਦ ਸਲਮਾਨ ਦੇ ਦੋਸਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਉਦੋਂ ਤੋਂ ਹੀ ਪੁਲਿਸ ਇਸ ਵਿਅਕਤੀ ਦੀ ਭਾਲ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਪੁਲਿਸ ਇਸ ਵਿਅਕਤੀ ਦਾ ਸੁਰਾਗ ਨਹੀਂ ਲਗਾ ਸਕੀ ਹੈ। ਜਿਸ ਕਾਰਨ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਸਲਮਾਨ ਖਾਨ ਨੂੰ ਭੇਜੀ ਗਈ ਕਥਿਤ ਮੇਲ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇਸ ਮੇਲ ਵਿੱਚ ਲਿਖਿਆ ਗਿਆ ਸੀ, ‘ਗੋਲਡੀ ਭਾਈ ਨੂੰ ਤੁਹਾਡੇ ਬੌਸ ਸਲਮਾਨ ਖਾਨ ਨਾਲ ਗੱਲ ਕਰਨੀ ਹੈ। ਤੁਸੀਂ ਲਾਰੇਂਸ ਬਿਸ਼ਨੋਈ ਦਾ ਇੰਟਰਵਿਊ ਦੇਖਿਆ ਹੋਵੇਗਾ। ਜੇ ਨਹੀਂ ਦੇਖਿਆ ਤਾਂ ਦੇਖਣ ਲਈ ਕਹੋ। ਜੇ ਤੁਸੀਂ ਆਹਮੋ-ਸਾਹਮਣੇ ਗੱਲ ਕਰਨੀ ਚਾਹੁੰਦੇ ਹੋ ਤਾਂ ਮੈਨੂੰ ਦੱਸੋ।
ਵੀਡੀਓ ਲਈ ਕਲਿੱਕ ਕਰੋ -:
“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “
ਦੱਸ ਦੇਈਏ ਕਿ ਇਹ ਧਮਕੀ ਭਰੀ ਈਮੇਲ ਸਲਮਾਨ ਦੇ ਦੋਸਤ ਨੂੰ 18 ਮਾਰਚ 2023 ਨੂੰ ਦੁਪਹਿਰ 1.46 ਵਜੇ ਭੇਜਿਆ ਗਿਆ ਸੀ। ਉਦੋਂ ਤੋਂ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਤੋਂ ਬਾਅਦ ਅਦਾਕਾਰ ਨੇ ਨਵੀਂ ਬੁਲੇਟਪਰੂਫ ਕਾਰ ਵੀ ਖਰੀਦੀ ਹੈ। ਇਸ ਤੋਂ ਇਲਾਵਾ ਉਸ ਕੋਲ Y+ ਸੁਰੱਖਿਆ ਵੀ ਹੈ।