ਜੇ ਤੁਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ, ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸਤੇਮਾਲ ਤੋਂ ਬਾਅਦ ਵਾਈਫਾਈ ਰਾਊਟਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਹੁੰਦਾ, ਪਰ ਅਜਿਹਾ ਅਸਲ ਵਿੱਚ ਹੁੰਦਾ ਹੈ, ਅਜਿਹੀ ਸਥਿਤੀ ਵਿੱਚ, ਤੁਹਾਨੂੰ ਭਵਿੱਖ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ।
ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਕਰਕੇ ਸਰੀਰ ਵਿੱਚ ਕੁਝ ਅਜਿਹੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ ਜੋ ਬਹੁਤ ਖਤਰਨਾਕ ਹੁੰਦੀਆਂ ਹਨ ਅਤੇ ਤੁਹਾਡੇ ਸਰੀਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ।
ਜੇ ਤੁਹਾਡੇ ਘਰ ਦਾ ਵਾਈਫਾਈ ਰਾਊਟਰ ਸਾਰੀ ਰਾਤ ਚੱਲਦਾ ਰਹਿੰਦਾ ਹੈ ਤਾਂ ਇਸ ਤੋਂ ਨਿਕਲਣ ਵਾਲੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਕਾਰਨ ਕੁਝ ਸਮੇਂ ਬਾਅਦ ਤੁਹਾਡੇ ਸਰੀਰ ‘ਚ ਕਈ ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਅਜਿਹਾ ਰਾਊਟਰ ਤੋਂ ਨਿਕਲਣ ਵਾਲੇ ਰੇਡੀਏਸ਼ਨ ਕਾਰਨ ਹੁੰਦਾ ਹੈ, ਜਿਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ।
ਲੰਬੇ ਸਮੇਂ ਤੋਂ ਜੇ ਘਰ ‘ਚ ਰਾਤ ਦੇ ਸਮੇਂ ਵਾਈ-ਫਾਈ ਰਾਊਟਰ ਚੱਲਦਾ ਹੈ ਤਾਂ ਜਿਸ ਜਗ੍ਹਾ ‘ਤੇ ਵਾਈ-ਫਾਈ ਰਾਊਟਰ ਲੱਗਾ ਹੋਇਆ ਹੈ, ਉੱਥੇ ਇਨਸੋਮਨੀਆ (ਨੀਂਦ ਨਾ ਆਉਣਾ) ਦੀ ਸਮੱਸਿਆ ਹੋ ਸਕਦੀ ਹੈ, ਜਿਸ ‘ਚ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ ਅਤੇ ਉਸ ਨੂੰ ਦਵਾਈ ਲੈਣੀ ਪੈਂਦੀ ਹੈ। ਨੀਂਦ ਨਾ ਆਉਣ ਦੀ ਇਹ ਸਮੱਸਿਆ ਆਉਣ ਵਾਲੇ ਸਮੇਂ ‘ਚ ਬਹੁਤ ਗੰਭੀਰ ਹੋ ਸਕਦੀ ਹੈ। ਨੀਂਦ ਨਾ ਆਉਣ ‘ਤੇ ਸਾਡੇ ਸਰੀਰ ਦੀ ਇਮਿਨਿਊਟੀ ਘੱਟ ਜਾਂਦੀ ਹੈ, ਜਿਸ ਨਾਲ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਅਤੇ ਕਮਜ਼ੋਰ ਸਰੀਰ ਨੂੰ ਹੋਰ ਵੀ ਬੀਮਾਰੀਆਂ ਆਪਣੀ ਲਪੇਟ ਵਿੱਚ ਬਹੁਤ ਹੀ ਆਸਾਨੀ ਨਾਲ ਲੈ ਸਕਦੀਆਂ ਹਨ। ਇਸ ਕਰਕੇ ਸੌਣ ਤੋਂ ਪਹਿਲਾਂ ਹਮੇਸ਼ਾ ਵਾਈਫਾਈ ਰਾਊਟਰ ਨੂੰ ਬੰਦ ਕਰਨਾ ਯਕੀਨੀ ਬਣਾਓ।
ਇਹ ਵੀ ਪੜ੍ਹੋ : ਅੰਜੂ ‘ਤੇ ਮਿਹਰਬਾਨ ਪਾਕਿਸਤਾਨ ਸਰਕਾਰ, ਵਧਾਈ ਵੀਜ਼ੇ ਦੀ ਮਿਆਦ, ਅਜੇ ਨਹੀਂ ਆਏਗੀ ਭਾਰਤ
ਜੇ ਵਾਈਫਾਈ ਰਾਊਟਰ ਰਾਤ ਭਰ ਚੱਲਦਾ ਰਹਿੰਦਾ ਹੈ ਤਾਂ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਦਰਅਸਲ, ਵਾਈਫਾਈ ਰਾਊਟਰ ਚਲਾਉਣ ਨਾਲ ਜੋ ਰੇਡੀਏਸ਼ਨ ਨਿਕਲਦੀ ਹੈ, ਉਹ ਤੁਹਾਡੀ ਨੀਂਦ ਨੂੰ ਪ੍ਰਭਾਵਿਤ ਕਰ ਸਕਦੀ ਹੈ। ਜਿਸ ਘਰ ਵਿੱਚ ਰਾਤ ਭਰ ਵਾਈ-ਫਾਈ ਚੱਲਦਾ ਹੈ, ਉੱਥੇ ਕਈ ਮੈਂਬਰਾਂ ਨੂੰ ਨੀਂਦ ਸਬੰਧੀ ਸਮੱਸਿਆ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: