ਅੰਮ੍ਰਿਤਸਰ ਵਿੱਚ ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਇੱਕ ASI ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਦਿੱਤੀ। ਦਰਅਸਲ ਸੋਮਵਾਰ ਦੁਪਹਿਰ ਮਹਿਤਾ ਰੋਡ ‘ਤੇ ਨਿਊ ਫੋਕਲ ਪੁਆਇੰਟ ‘ਤੇ ਰਾਘਵ ਸਟੀਲ ‘ਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਵੱਲਾ ਪੁਲਿਸ ਚੌਕੀ ਦੇ ਇੰਚਾਰਜ ਐਸ.ਆਈ ਜਸਬੀਰ ਸਿੰਘ ਨੂੰ ਮਿਲੀ।
ਸੂਚਨਾ ਮਿਲਦੇ ਹੀ ਐਸ.ਆਈ ਜਸਬੀਰ ਸਿੰਘ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖੁਦ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ। ਉਦੋਂ ਤੱਕ ਸਟੀਲ ਫੈਕਟਰੀ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ। ਇਸ ਨੂੰ ਦੇਖਦੇ ਹੋਏ ਐਸ.ਆਈ ਨੇ ਆਸਪਾਸ ਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਇਸ ਦੌਰਾਨ ਟੀਮ ‘ਚ ਸ਼ਾਮਲ ਏ.ਐੱਸ.ਆਈ ਕਸ਼ਮੀਰ ਸਿੰਘ ਦਾ ਧਿਆਨ ਫੈਕਟਰੀ ਦੀ ਉਪਰਲੀ ਮੰਜ਼ਿਲ ‘ਤੇ ਗਿਆ ਜਿੱਥੇ ਉਨ੍ਹਾਂ ਦੇਖਿਆ ਕਿ ਕਰੀਬ 80-90 ਫੁੱਟ ਉੱਚਾ ਰਾਸ਼ਟਰੀ ਝੰਡਾ ਅੱਗ ਦੀਆਂ ਲਪਟਾਂ ਵਿਚਕਾਰ ਲਹਿਰਾ ਰਿਹਾ ਸੀ।
ਇਹ ਵੀ ਪੜ੍ਹੋ : ਅਟਲ ਬਿਹਾਰੀ ਵਾਜਪਾਈ ਦੀ ਬਰਸੀ, PM ਮੋਦੀ, ਸ਼ਾਹ, ਰਾਸ਼ਟਰਪਤੀ ਮੁਰਮੂ ਨੇ ‘ਸਦੈਵ ਅਟਲ’ ‘ਤੇ ਦਿੱਤੀ ਸ਼ਰਧਾਂਜਲੀ
ਇਹ ਦੇਖ ਕੇ ਏਐਸਆਈ ਕਸ਼ਮੀਰ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਲੋਹੇ ਦੇ ਐਂਗਲ (ਖੰਭੇ) ਰਾਹੀਂ ਉੱਪਰ ਚੜ੍ਹ ਕੇ ਰਾਸ਼ਟਰੀ ਝੰਡੇ ਨੂੰ ਸਤਿਕਾਰ ਸਹਿਤ ਹੇਠਾਂ ਉਤਾਰਿਆ। ਇਸ ਦੌਰਾਨ ਸਟੀਲ ਫੈਕਟਰੀ ਨੂੰ ਲੱਗੀ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ। ਲੋਕਾਂ ਨੇ ਏਐਸਆਈ ਦੇ ਇਸ ਦਲੇਰੀ ਭਰੇ ਕਾਰੇ ਨੂੰ ਸਲਾਮ ਕੀਤਾ।
ਵੀਡੀਓ ਲਈ ਕਲਿੱਕ ਕਰੋ -: