ਪਿਛਲੇ ਦਿਨੀਂ ਪਾਕਿਸਤਾਨ ਵਿੱਚ ਸਿੱਖਾਂ ਨੂੰ ਮਿਲੀਆਂ ਧਮਕੀਆਂ ਤੋਂ ਬਾਅਦ ਹੁਣ ਹਿੰਦੂ ਕੁੜੀਆਂ ਨਾਲ ਹੋਈਆਂ ਦੋ ਘਟਨਾਵਾਂ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੰਧ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਆਈ ਕੁਰੀ ਨਾਲ ਮੁਸਲਮਾਨ ਡਾਕਟਰਾਂ ਨੇ ਬਲਾਤਕਾਰ ਕੀਤਾ। ਦੂਜੇ ਪਾਸੇ ਗੰਗਨਾ ਨਾਂ ਦੀ ਲੜਕੀ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਇਆ ਗਿਆ ਹੈ।
ਪਾਕਿਸਤਾਨ ਵਿੱਚ ਸਾਹਮਣੇ ਆਈਆਂ ਦੋਵੇਂ ਘਟਨਾਵਾਂ ਸਿੰਧ ਸੂਬੇ ਦੀਆਂ ਹਨ। ਇੱਕ ਹਿੰਦੂ ਲੜਕੀ ਹਿਨਾ (ਕਾਲਪਨਿਕ ਨਾਮ) ਆਪਣੀ ਕਿਡਨੀ ਦਾ ਇਲਾਜ ਕਰਵਾਉਣ ਲਈ ਸਿੰਧ ਦੇ ਟਾਂਡੋ ਮੁਹੰਮਦ ਖਾਨ ਦੇ ਇੱਕ ਨਿੱਜੀ ਹਸਪਤਾਲ ਪਹੁੰਚੀ ਸੀ। ਪਰ ਇੱਥੇ ਮੁਸਲਮਾਨ ਡਾਕਟਰਾਂ ਦੀ ਗੰਦੀ ਨਜ਼ਰ ਉਸ ਉੱਤੇ ਪੈ ਗਈ। ਡਾਕਟਰਾਂ ਨੇ ਉਸ ਨੂੰ ਨਸ਼ੀਲੀ ਦਵਾਈ ਪਿਲਾਇਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।
ਹਿਨਾ ਨੂੰ ਗੰਭੀਰ ਹਾਲਤ ‘ਚ ਤੁਰੰਤ ਹੈਦਰਾਬਾਦ ਭੇਜ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਦੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਮੁਸਲਿਮ ਡਾਕਟਰ ਅਤੇ ਸਟਾਫ਼ ਆਸਾਨੀ ਨਾਲ ਹਸਪਤਾਲ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ।
ਦੂਜੀ ਘਟਨਾ ਸਿੰਧ ਪਾਕਿਸਤਾਨ ਦੇ ਉਮਰਕੋਟ ਦੇ ਕੁਨਰੀ ਦੀ ਹੈ, ਜਿਸ ਵਿੱਚ ਕੁਨਰੀ ਦੇ ਰਹਿਮਤੁੱਲਾ ਜੰਜੀ ਪਿੰਡ ਵਿੱਚ ਰਹਿਣ ਵਾਲੇ ਇੱਕ ਹਿੰਦੂ ਪਰਿਵਾਰ ਦੀ ਲੜਕੀ ਗੰਗਨਾ ਨੂੰ ਅਗਵਾ ਕਰ ਲਿਆ ਗਿਆ। ਮਾਮਲਾ ਪੁਲਿਸ ਕੋਲ ਪਹੁੰਚਿਆ ਪਰ ਕੋਈ ਕਾਰਵਾਈ ਨਹੀਂ ਹੋਈ। ਅਖੀਰ ਵਿੱਚ ਗੰਗਨਾ ਦਾ ਦਰਗਾਹ ਗੁਲਜ਼ਾਰ ਖਲੀਲ ਵਿੱਚ ਧਰਮ ਪਰਿਵਰਤ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਇਸ ਫਰਿੱਜ ‘ਚ 30 ਦਿਨ ਤੱਕ ਖਰਾਬ ਨਹੀਂ ਹੋਣਗੇ ਫਲ, ਘੱਟ ਬਜਟ ਵਿੱਚ ਕੀਮਤ ਵੀ ਕਮਾਲ ਦੀ
ਹੁਣ ਗੰਗਨਾ ਦਾ ਨਾਂ ਬਦਲ ਕੇ ਸੌਮਿਆ ਰੱਖ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦਾ ਨਿਕਾਹ ਮੁਹੰਮਦ ਨਦੀਮ ਜੰਜੀ ਨਾਲ ਵੀ ਹੋ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -: