ਰਾਜਸਥਾਨ ਦੇ ਸਿਰੋਹੀ ਵਿੱਚ ਆਪਣੀ ਸਾਲੀ ਦੇ ਵਿਆਹ ਵਿੱਚ ਨੱਚਦੇ ਸਮੇਂ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਨੌਜਵਾਨ ਦੀ ਮੌਤ ਹੁੰਦੇ ਹੀ ਉਥੇ ਹੰਗਾਮਾ ਹੋ ਗਿਆ। ਜਿਥੇ ਵਿਆਹ ਦੀਆਂ ਸ਼ਹਿਨਾਈਆਂ ਵਜ ਰਹੀਆਂ ਸਨ, ਉਥੇ ਚੀਕ-ਚਿਹਾੜਾ ਮਚ ਪਿਆ। ਸਹੁਰੇ ਘਰ ਜਵਾਈ ਦੀ ਅਚਾਨਕ ਹੋਈ ਮੌਤ ਨਾਲ ਸਾਰੇ ਪਰਿਵਾਰ ਸਦਮੇ ਵਿਚ ਹਨ। ਡਾਂਸ ਕਰਦੇ ਹੋਏ ਇਕ ਨੌਜਵਾਨ ਨੂੰ ਦਿਲ ਦਾ ਦੌਰਾ ਪੈਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਹ ਦਰਦਨਾਕ ਹਾਦਸਾ ਛੇ ਦਿਨ ਪਹਿਲਾਂ 24 ਸਤੰਬਰ ਨੂੰ ਸਿਰੋਹੀ ਵਿੱਚ ਵਾਪਰਿਆ ਦੱਸਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮਰਨ ਵਾਲੇ ਨੌਜਵਾਨ ਦਾ ਨਾਂ ਪੂਰਨ ਸਿੰਘਾਨੀਆ ਸੀ। ਉਹ ਪਾਲੀ ਜ਼ਿਲ੍ਹੇ ਦੇ ਸੋਜਤ ਸ਼ਹਿਰ ਦੇ ਝਟੀਆ ਦਾ ਰਹਿਣ ਵਾਲਾ ਸੀ। ਉਹ ਆਪਣੀ ਸਾਲੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਪਣੀ ਪਤਨੀ ਉਮਾ ਨਾਲ ਉਦੈਪੁਰ ਤੋਂ ਸਿਰੋਹੀ ਆਪਣੇ ਸਹੁਰੇ ਘਰ ਆਇਆ ਹੋਇਆ ਸੀ। ਉਸ ਦੀ ਸਾਲੀ ਨੂੰ ਵਿਆਹੁਣ ਲਈ ਲਾੜਾ ਪਾਲੀ ਤੋਂ ਬਾਰਾਤ ਲੈ ਕੇ ਆਇਆ ਸੀ। ਪੂਰਨ ਦੀ ਉਮਰ ਸਿਰਫ਼ 30 ਸਾਲ ਸੀ।
ਪੂਰਨ ਮੈਡੀਕਲ ਲਾਈਨ ਨਾਲ ਹੀ ਜੁੜਿਆ ਹੋਇਆ ਸੀ। ਉਹ ਨਰਸਿੰਗ ਦਾ ਕੋਰਸ ਕਰ ਰਿਹਾ ਸੀ ਅਤੇ ਸਰੀਰਕ ਤੌਰ ‘ਤੇ ਬਹੁਤ ਤੰਦਰੁਸਤ ਸੀ। ਸਿਰੋਹੀ ਦੇ ਸਿੰਧੂ ਭਵਨ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਉੱਥੇ ਪੂਰਨ ਆਪਣੀ ਪਤਨੀ ਉਮਾ ਨਾਲ ਡਾਂਸ ਫਲੋਰ ‘ਤੇ ਖੁਸ਼ੀ ਨਾਲ ਨੱਚ ਰਿਹਾ ਸੀ। ਪਤੀ-ਪਤਨੀ ਦੋਵਾਂ ਦੇ ਡਾਂਸ ‘ਤੇ ਪਰਿਵਾਰ ਵਾਲੇ ਖੁਸ਼ ਹੋ ਰਹੇ ਸਨ। ਇਸ ਦੌਰਾਨ ਅਚਾਨਕ ਡਾਂਸ ਕਰਦੇ ਹੋਏ ਪੂਰਨ ਹੇਠਾਂ ਡਿੱਗ ਗਿਆ। ਇਹ ਦੇਖ ਕੇ ਲੋਕ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ : Asian Games 2023 : ਭਾਰਤ ਦੀ ਝੋਲੀ ਪਿਆ 13ਵਾਂ ਗੋਲਡ, ਤੇਜਿੰਦਰ ਤੂਰ ਨੇ ਸ਼ਾਟ ਪੁਟ ‘ਚ ਜਿੱਤਿਆ ਸੋਨ ਤਮਗਾ
ਰਿਸ਼ਤੇਦਾਰ ਤੁਰੰਤ ਪੂਰਨ ਨੂੰ ਸਥਾਨਕ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰ ਮੁਤਾਬਕ ਪੂਰਨ ਨੂੰ ਦਿਲ ਦਾ ਦੌਰਾ ਪਿਆ ਸੀ। ਪੂਰਨ ਨੂੰ ਮ੍ਰਿਤਕ ਐਲਾਨਦੇ ਹੀ ਹਫੜਾ-ਦਫੜੀ ਮਚ ਗਈ। ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ। ਇਸ ਘਟਨਾ ਨਾਲ ਹਰ ਕੋਈ ਡਰ ਗਿਆ। ਬਾਅਦ ‘ਚ ਪਰਿਵਾਰਕ ਮੈਂਬਰ ਪੂਰਨ ਦੀ ਲਾਸ਼ ਲੈ ਕੇ ਘਰ ਆਏ। ਆਪਣੇ ਜਵਾਨ ਪੁੱਤਰ ਦੀ ਮੌਤ ਨਾਲ ਘਰ ‘ਚ ਮੌਜੂਦ ਪਰਿਵਾਰਕ ਵਾਲੇ ਸਦਮੇ ‘ਚ ਹਨ।
ਵੀਡੀਓ ਲਈ ਕਲਿੱਕ ਕਰੋ -: