ਜਲੰਧਰ-ਅੰਮ੍ਰਿਤਸਰ ਹਾਈਵੇ ‘ਤੇ ਟਰਾਂਸਪੋਰਟ ਨਗਰ ਨਾਲ ਲੱਗਦੇ ਸਰਬ ਮਲਟੀਪਲੈਕਸ ਦੇ ਸਾਹਮਣੇ ਇਕ ਸੜਕ ਹਾਦਸੇ ਵਿਚ ਵਿਅਕਤੀ ਦੀ ਮੌਤ ਹੋ ਗਈ। ਟਰਾਂਸਪੋਰਟ ਨਗਰ ਤੋਂ ਨਿਕਲੇ ਟਰੱਕ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ ਤੇ ਉਸਨੂੰ ਲਗਭਗ 400 ਮੀਟਰ ਤੱਕ ਘਸੀਟਦਾ ਹੋਇਆ ਲੈ ਗਿਆ।
ਘਟਨਾ ਵਿਚ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਜਿਸਦੀ ਪਛਾਣ ਅਨਿਲ ਕੁਮਾਰ ਵਾਸੀ ਪਠਾਨਕੋਟ ਚੌਕ ਵਜੋਂ ਹੋਈ ਹੈ ਜੋ ਕਿ ਮੂਲ ਤੌਰ ‘ਤੇ ਬਿਹਾਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀਆਂ ਮੁਤਾਬਕ ਘਟਨਾ ਸ਼ਨੀਵਾਰ ਨੂੰ ਦੇਰ ਰਾਤ ਦੀ ਹੈ। ਜਦੋਂ ਉਕਤ ਵਿਅਕਤੀ ਟਰੱਕ ਦੀ ਲਪੇਟ ਵਿਚਆ ਗਿਆ। ਮੁਲਜ਼ਮ ਟਰੱਕ ਚਾਲਕ ਘਟਨਾ ਦੇ ਬਾਅਦ ਉਥਂ ਫਰਾਰ ਹੋ ਗਿਆ ਸੀ। ਪੁਲਿਸ ਮੁਤਾਬਕ ਮ੍ਰਿਤਕ ਨੂੰ ਕਾਫੀ ਦੂਰ ਤੱਕ ਟਰੱਕ ਵਾਲਾ ਘਸੀਟਦਾ ਲੈ ਗਿਆ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਇਹ ਵੀ ਪੜ੍ਹੋ : ਪਟਿਆਲਾ ਦੀ ਆਰਜੂ ਗਿੱਲ ਨੇ ਰੌਸ਼ਨ ਕੀਤਾ ਸੂਬੇ ਦਾ ਨਾਂਅ, ਸਿਵਲ ਸਰਵਿਸ ਪ੍ਰੀਖਿਆ ਦਾ ਪੇਪਰ ਪਾਸ ਕਰਕੇ ਬਣੀ ਜੱਜ
ਘਟਨਾ ਦਾ ਸੀਸੀਟੀਵੀ ਵੀ ਪੁਲਿਸ ਨੇ ਕਬਜ਼ੇ ਵਿਚ ਲਿਆ ਹੈ ਜਿਸ ਦੇ ਆਧਾਰ ‘ਤੇ ਮੁਲਜ਼ਮ ਟਰੱਕ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ। ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ‘ਤੇ ਅਣਪਛਾਤੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: