ਸੰਯੁਕਤ ਅਰਬ ਅਮੀਰਾਤ (UAE) ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਹਿਣ ਵਾਲੇ ਘੱਟੋ-ਘੱਟ ਪੰਜ ਭਾਰਤੀਆਂ ਨੇ ਜਾਂ ਤਾਂ ਹਫ਼ਤਾਵਾਰੀ ਡਰਾਅ ਨਿਕਲੇ ਹਨ ਜਾਂ ਉਨ੍ਹਾਂ ਨੇ ਲਾਟਰੀ ਜਿੱਤੀ ਹੈ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਕੰਟਰੋਲ ਰੂਮ ਦਾ ‘ਆਪਰੇਟਰ’ ਹੈ ਜਿਸ ਨੇ 45 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਵੱਡੀ ਗਿਣਤੀ ਵਿੱਚ ਭਾਰਤੀ ਯੂਏਈ ਵਿੱਚ ਲਾਟਰੀਆਂ ਵਿੱਚ ਪੈਸਾ ਨਿਵੇਸ਼ ਕਰਦੇ ਹਨ। ਇਨ੍ਹਾਂ ਵਿਚ ਮੱਧ ਵਰਗ ਜਾਂ ਹੇਠਲੇ ਮੱਧ ਵਰਗ ਦੇ ਲੋਕ ਵੱਡੀ ਗਿਣਤੀ ਵਿਚ ਹਨ। ਪਿਛਲੇ ਕੁਝ ਸਾਲਾਂ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਇੱਥੇ ਵੱਡੀ ਕਮਾਈ ਕੀਤੀ ਹੈ।
ਬੁੱਧਵਾਰ ਨੂੰ 154ਵੇਂ ਡਰਾਅ ਦਾ ਐਲਾਨ ਕੀਤਾ ਗਿਆ। ਇਸ ਮੁਤਾਬਕ ਤੇਲ ਅਤੇ ਗੈਸ ਉਦਯੋਗ ‘ਚ ਕੰਟਰੋਲ ਰੂਮ ਆਪਰੇਟਰ ਦੇ ਤੌਰ ‘ਤੇ ਕੰਮ ਕਰਨ ਵਾਲੇ ਸ਼੍ਰੀਜੂ ਨੇ ‘ਮਹਜੂਜ਼ ਸ਼ਨੀਵਾਰ ਮਿਲੀਅਨਜ਼’ ‘ਚ 20 ਮਿਲੀਅਨ ਦਿਰਹਮ ਯਾਨੀ ਕਰੀਬ 45 ਕਰੋੜ ਰੁਪਏ ਜਿੱਤੇ ਹਨ। ਕੇਰਲ ਦੇ ਰਹਿਣ ਵਾਲਾ 39 ਸਾਲਾ ਸ਼੍ਰੀਜੂ ਪਿਛਲੇ 11 ਸਾਲਾਂ ਤੋਂ ਫੁਜੈਰਾਹ ‘ਚ ਰਹਿ ਰਿਹਾ ਹੈ ਅਤੇ ਕੰਮ ਕਰ ਰਿਹਾ ਹੈ। ਜਦੋਂ ਉਸ ਨੂੰ ਡਰਾਅ ਜਿੱਤਣ ਦੀ ਖ਼ਬਰ ਮਿਲੀ ਤਾਂ ਉਹ ਕੰਮ ‘ਤੇ ਸੀ। ਸ੍ਰੀਜੂ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹੈ ਕਿ ਉਸ ਨੇ ਸਿਰਫ਼ ਪੁਰਸਕਾਰ ਹੀ ਨਹੀਂ ਸਗੋਂ ਚੋਟੀ ਦਾ ਪੁਰਸਕਾਰ ਜਿੱਤਿਆ ਹੈ।
ਇਹ ਵੀ ਪੜ੍ਹੋ : ਗੀਗੇਮਾਜਰਾ ’ਚ ਦੋ ਨੌਜਵਾਨਾਂ ਦੀ ਭੇਤ-ਭਰੀ ਬਿਮਾਰੀ ਨਾਲ ਮੌ.ਤ, ਮਾਪਿਆਂ ਦੇ ਇਕਲੌਤੇ ਪੁੱਤਰ ਸਨ ਮ੍ਰਿ.ਤਕ
ਸ਼੍ਰੀਜੂ ਨੂੰ ਆਪਣੀ ਜਿੱਤੀ ਰਕਮ ਤੇ ਯਕੀਨ ਨਹੀਂ ਹੋ ਰਿਹਾ ਸੀ, ਇਨਾਮ ਜਿੱਤਣ ਬਾਰੇ ਪੱਕਾ ਕਰਨ ਲਈ ਕੰਪਨੀ ਦੀ ਕਾਲ ਦੀ ਉਡੀਕ ਕੀਤੀ। ਸ਼੍ਰੀਜੂ ਪਿਛਲੇ ਤਿੰਨ ਸਾਲਾਂ ਤੋਂ ਡਰਾਅ ’ਚ ਲਗਾਤਾਰ ਹਿੱਸਾ ਲੈ ਰਹੇ ਹਨ। ਇਸ ਉਮੀਦ ਨਾਲ ਕਿ ਉਨ੍ਹਾਂ ਨੂੰ ਕਦੀ ਤਾਂ ਇਹ ਪੁਰਸਕਾਰ ਮਿਲੇਗਾ।ਸ਼੍ਰੀਜੂ ਛੇ ਸਾਲ ਦੇ ਜੁੜਵਾਂ ਬੱਚਿਆਂ ਦਾ ਪਿਤਾ ਹੈ। ਹੁਣ ਉਹ ਬਿਨਾਂ ਕਿਸੇ ਵਿੱਤੀ ਦੇਣਦਾਰੀ ਦੇ ਭਾਰਤ ਵਿੱਚ ਘਰ ਖਰੀਦਣ ਦੀ ਯੋਜਨਾ ਬਣਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –