ਇਸ ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਆਮਦਨ ਕਮਾਉਣ ਲਈ ਨੌਕਰੀ ਤੋਂ ਬਾਹਰ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਤਾਂ ਜੋ ਇਸ ਰਾਹੀਂ ਉਹ ਵੱਧ ਤੋਂ ਵੱਧ ਪੈਸੇ ਕਮਾ ਸਕਣ ਅਤੇ ਆਪਣਾ ਅਤੇ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਣ। ਪਰ ਕੁਝ ਲੋਕ ਅਜਿਹੇ ਵੀ ਹਨ ਜੋ ਅਜੀਬ ਕੰਮ ਕਰਦੇ ਹਨ। ਜਿਸ ਲਈ ਉਨ੍ਹਾਂ ਨੂੰ ਘੱਟ ਮਿਹਨਤ ਕਰਨੀ ਪੈਂਦੀ ਹੈ ਅਤੇ ਜ਼ਿਆਦਾ ਪੈਸਾ ਮਿਲਦਾ ਹੈ। ਅਜੋਕੇ ਸਮੇਂ ‘ਚ ਇਕ ਅਜਿਹੀ ਔਰਤ ਵੀ ਸੁਰਖੀਆਂ ‘ਚ ਆਈ ਹੈ, ਜੋ ਇਸ ਤਰ੍ਹਾਂ ਦੇ ਅਜੀਬੋ-ਗਰੀਬ ਕੰਮ ਕਰਕੇ ਪੈਸੇ ਕਮਾਉਂਦੀ ਹੈ।
ਇੱਕ ਅੰਗਰੇਜ਼ੀ ਵੈੱਬਸਾਈਟ ‘ਚ ਛਪੀ ਰਿਪੋਰਟ ਮੁਤਾਬਕ ਇਸ ਔਰਤ ਦਾ ਨਾਂ ਐਂਜਲਿਕ ਜੇਸ ਹੈ। ਇਹ ਔਰਤ ਇਸ ਸਮੇਂ ਸੁਰਖੀਆਂ ਵਿੱਚ ਹੈ ਕਿਉਂਕਿ ਉਹ ਆਪਣੇ ਪੈਰਾਂ ਦੀ ਵਰਤੋਂ ਆਪਣੇ ਹੱਥਾਂ ਤੋਂ ਵੱਧ ਕਮਾਉਣ ਲਈ ਕਰਦੀ ਹੈ। ਐਂਜਲਿਕ ਇੱਕ ਫੈਮਿਲੀ ਡੈਂਟਲ ਸੈਂਟਰ ‘ਤੇ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਹੈ। ਦਰਅਸਲ, ਉਹ ਜ਼ਿਆਦਾ ਮਿਹਨਤ ਕੀਤੇ ਬਿਨਾਂ, ਆਪਣੇ ਪੈਰਾਂ ਦੀਆਂ ਕੁਝ ਫੋਟੋਆਂ ਕਲਿੱਕ ਕਰਦੀ ਹੈ ਅਤੇ ਲੱਖਾਂ ਰੁਪਏ ਕਮਾ ਲੈਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਐਂਜਲਿਕ ਸਿੰਗਲ ਮਦਰ ਹੈ ਅਤੇ ਉਸ ਨੇ ਆਪਣੀ ਧੀ ਲਈ ਆਪਣੀ ਕਮਾਈ ਵਧਾਉਣੀ ਸੀ। ਜਿਸ ਤੋਂ ਬਾਅਦ ਉਸ ਨੇ ਇਹ ਤਰੀਕਾ ਅਜ਼ਮਾਇਆ। 26 ਸਾਲਾਂ ਐਂਜਲਿਕ ਜੇਸ ਆਪਣੀ ਧੀ ਨਾਲ ਇਕੱਲੀ ਰਹਿੰਦੀ ਹੈ। ਉਸ ਨੇ ਇਹ ਕੰਮ ਆਪਣੀ ਧੀ ਦੀ ਚੰਗੀ ਪਰਵਰਿਸ਼ ਲਈ ਸ਼ੁਰੂ ਕੀਤਾ ਸੀ। ਇਸ ਦੇ ਲਈ, ਉਸਨੇ ਆਪਣੇ ਆਪ ਨੂੰ ਫਨ ਵਿਦ ਫੀਟ ਨਾਮ ਦੀ ਸਬਸਕ੍ਰਿਪਸ਼ਨ ਸਾਈਟ ‘ਤੇ ਰਜਿਸਟਰ ਕੀਤਾ ਅਤੇ ਇੱਥੇ ਆਪਣੇ ਖੂਬਸੂਰਤ ਪੈਰਾਂ ਦੀਆਂ ਫੋਟੋਆਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀ ਗ੍ਰਾਂਟ ਦਾ ਗਬਨ, ਡੇਢ ਕਰੋੜ ਰੁ. ਰਿਸ਼ਤੇਦਾਰਾਂ ਦੇ ਖਾਤਿਆਂ ‘ਚ ਭੇਜੇ, BPEO ਸਣੇ 12 ‘ਤੇ ਕੇਸ
ਉਸ ਨੂੰ ਇਸ ਫੋਟੋਆਂ ਰਾਹੀਂ ਚੰਗੀ ਰਕਮ ਮਿਲਦੀ ਹੈ। ਆਪਣੇ ਬਾਰੇ ਸ਼ੇਅਰ ਕਰਦੇ ਹੋਏ ਐਂਜਲਿਕ ਨੇ ਕਿਹਾ ਕਿ ਲੋਕ ਉਸ ਨੂੰ ਅਜੀਬ ਰਿਕਵੈਸਟ ਭੇਜਦੇ ਹਨ। ਜਿਸਨੂੰ ਉਹ ਪੂਰਾ ਕਰਦੀ ਹੈ ਅਤੇ ਬਦਲੇ ਵਿੱਚ ਉਸ ਨੂੰ ਬਹੁਤ ਸਾਰਾ ਪੈਸਾ ਮਿਲਦਾ ਹੈ। ਉਸ ਨੇ ਦੱਸਿਆ ਕਿ ਇਕ ਯੂਜ਼ਰ ਨੇ ਉਸ ਨੂੰ ਪੈਰਾਂ ਦੀ ਵੀਡੀਓ ਬਣਾਉਣ ਲਈ ਰਿਕਵੈਸਟ ਕੀਤੀ ਅਤੇ ਇਸ ਲਈ ਉਸ ਨੂੰ 1 ਲੱਖ 25 ਹਜ਼ਾਰ ਰੁਪਏ ਦੀ ਆਫਰ ਕੀਤੇ ਗਏ। ਇਸ ਤਰ੍ਹਾਂ ਉਹ ਘੱਟ ਮਿਹਨਤ ਨਾਲ ਜ਼ਿਆਦਾ ਪੈਸਾ ਕਮਾ ਲੈਂਦੀ ਹੈ ਅਤੇ ਆਪਣੇ ਦਮ ‘ਤੇ ਆਪਣੀ ਧੀ ਨੂੰ ਚੰਗੀ ਜ਼ਿੰਦਗੀ ਦੇਣ ਦੇ ਪਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –