ਬਠਿੰਡਾ ਵਿਚ ਅੱਜ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਵੇਗੀ। ਇਸ ਵਿਚ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚਣਗੇ। ਉਨ੍ਹਾਂ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ। ਇਸ ਲਈ ਪਾਰਟੀ ਅਧਿਕਾਰੀ ਕਈ ਦਿਨਾਂ ਤੋਂ ਤਿਆਰੀਆਂ ਵਿਚ ਲੱਗੇ ਹੋਏ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਰੈਲੀ ਲਈ ਪੁਖਤਾ ਪ੍ਰਬੰਧ ਕੀਤੇ ਹਨ।
ਮੌੜ ਮੰਡੀ ਵਿਚ ਰਾਮਪੁਰਾ-ਤਲਵੰਡੀ ਰੋਡ ‘ਤੇ ਸਥਿਤ ਪਸ਼ੂ ਮੇਲਾ ਗਰਾਊਂਡ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿਚ ਵਿਕਾਸ ਕ੍ਰਾਂਤੀ ਰੈਲੀ ਰੱਖੀ ਗਈ ਹੈ ਜਿਥੇ ਲਗਭਗ 8 ਏਕੜ ‘ਤੇ ਵਾਟਰ ਪਰੂਫ ਟੈਂਟ ਲਗਾਇਆ ਗਿਆ ਹੈ। ਸਟੇਜ ‘ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਰੈਲੀ ਵਾਲੀ ਥਾਂ ਤੋਂ ਲਗਭਗ 600 ਮੀਟਰ ਦੂਰੀ ‘ਤੇ ਤਲਵੰਡੀ ਸਾਬੋ ਰੋਡ ਸਥਿਤ ਨਵੀਂ ਦਾਣਾ ਮੰਡੀ ਵਿਚ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ।
CM ਮਾਨ ਆਪਣੇ ਹੈਲੀਕਾਪਟਰ ਤੋਂ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ ਜਿਸ ਲਈ ਸਰਸਵਤੀ ਕਾਨਵੈਂਟ ਸਕੂਲ ਵਿਚ ਹੈਲੀਪੇਡ ਬਣਾਇਆ ਗਿਆ ਹੈ। ਵਿਕਾਸ ਕ੍ਰਾਂਤੀ ਰੈਲੀ ਪੰਜਾਬ ਦੇ ਸੰਗਰੂਰ, ਹੁਸ਼ਿਆਰਪੁਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ,ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਹੋ ਚੁੱਕੀ ਹੈ। ਹੁਣ 7ਵੀਂ ਰੈਲੀ ਬਠਿੰਡਾ ਲੋਕ ਸਭਾ ਹਲਕੇ ਵਿਚ ਕੀਤੀ ਜਾ ਰਹੀ ਹੈ।
ਪ੍ਰਸ਼ਾਸਨਿਕ ਅਧਿਕਾਰੀ ਦੇ ਸਿਆਸੀ ਲੋਕ ਵੀ ਆਪਣੇ ਪੱਧਰ ‘ਤੇ ਲੋਕਾਂ ਨੂੰ ਫੋਨ ਕਰਕੇ ਕੇਜਰੀਵਾਲ ਦੀ ਰੈਲੀ ਲਈ ਸੱਦਾ ਦੇ ਰਹੇ ਹਨ।ਜ਼ਿਲ੍ਹੇ ਦੀਆਂ ਸਾਰੀਆਂ 6 ਵਿਧਾਨ ਸਭਾ ਹਲਕਿਆਂ ਤੋਂ ਜਨਤਾ ਨੂੰ ਲਿਆਉਣ-ਲਿਜਾਣ ਲਈ 140 ਬੱਸਾਂ ਲਗਾਈਆਂ ਗਈਆਂ ਹਨ। ਅਧਿਕਾਰੀ ਵੀ ਆਪਣੇ-ਆਪਣੇ ਵਾਹਨਾਂ ਵਿਚ ਕਾਫਲਿਆਂ ਨਾਲ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : Online ਬੈੱਡ ਵੇਚਣ ਦੇ ਚੱਕਰ ‘ਚ ਇੰਜੀਨੀਅਰ ਨਾਲ ਹੋ ਗਈ ਠੱਗੀ, ਖਾਤੇ ‘ਚੋਂ ਉੱਡੇ 68 ਲੱਖ ਰੁਪਏ
ਰੈਲੀ ਵਿਚ 50 ਹਜ਼ਾਰ ਤੋਂਵੱਧ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ ਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਰੈਲੀ ਵਾਲੀ ਥਾਂ ‘ਤੇ ਟਰਾਂਸਪੋਰਟ, ਟ੍ਰੈਫਿਕ, ਬਿਜਲੀ, ਮੈਡੀਕਲ ਟੀਮਾਂ, ਐਂਬੂਲੈਂਸ, ਫਾਇਰ ਬ੍ਰਿਗੇਡ ਤੇ ਸਾਫ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –