”ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਸੋਢੀ ਜੋ ਕਿ 22 ਅਪ੍ਰੈਲ ਤੋਂ ਲਾਪਤਾ ਸਨ, ਘਰ ਪਰਤ ਆਏ ਹਨ। ਕਈ ਦਿਨਾਂ ਤੱਕ ਗਾਇਬ ਰਹਿਣ ਦੇ ਬਾਅਦ ਅੱਜ ਉਹ ਖੁਦ ਹੀ ਪਰਤ ਆਏ ਹਨ। ਪਰਿਵਾਰ ਵਾਲਿਆਂ ਨੇ ਦਿੱਲੀ ਵਿਚ ਉਨ੍ਹਾਂ ਦੀ ਗੁੰਮਸ਼ੁਦਗੀ ਦੀ FIR ਦਰਜ ਕਰਵਾਈ ਸੀ।
ਵਾਪਸ ਆਉਣ ‘ਤੇ ਪੁਲਿਸ ਨੇ ਸੋਢੀ ਤੋਂ ਪੁੱਛਗਿਛ ਕੀਤੀ। ਦਿੱਲੀ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ ਤੇ ਅਭਿਨੇਤਾ ਦੀ ਭਾਲ ਲਈ ਜਾਂਚ ਚੱਲ ਰਹੀ ਸੀ। ਪੁਲਿਸ ਮੁਤਾਬਕ ਗੁਰਚਰਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣਾ ਦੁਨਿਆਵੀ ਜੀਵਨ ਛੱਡ ਚੁੱਕੇ ਹਨ ਤੇ ਧਾਰਮਿਕ ਯਾਤਰਾ ‘ਤੇ ਹਨ। ਪੁਲਿਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਉਹ ਅੰਮ੍ਰਿਤਸਰ ਤੇ ਲੁਧਿਆਣਾ ਵਰਗੇ ਸ਼ਹਿਰਾਂ ਵਿਚ ਗੁਰਦੁਆਰਿਆਂ ਵਿਚ ਰੁਕੇ ਸਨ ਪਰ ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਘਰ ਪਰਤ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਤਪ ਰਿਹਾ ਪੰਜਾਬ, 46 ਡਿਗਰੀ ਦੇ ਪਾਰ ਪਹੁੰਚਿਆ ਪਾਰਾ, ਹੀਟ ਵੇਵ ਲਈ ਆਰੇਂਜ ਅਲਰਟ ਜਾਰੀ
22 ਅਪ੍ਰੈਲ ਨੂੰ ਸੋਢੀ ਨੇ ਦਿੱਲੀ ਤੋਂ ਮੁੰਬਈ ਲਈ ਫਲਾਈਟ ਫੜਨੀ ਸੀ। ਹਾਲਾਂਕਿ ਉਹ ਫਲਾਈਟ ਵਿਚ ਨਹੀਂ ਚੜ੍ਹੇ ਤੇਲਾਪਤਾ ਹੋ ਗਏ। ਜਿਸ ਦਿਨ ਉਹ ਲਾਪਤਾ ਹੋਏ, ਉਸ ਦਿਨ ਦੇ ਸੀਸੀਟੀਵੀ ਫੁਟੇਜ ਵਿਚ ਅਭਿਨੇਤਾ ਨੂੰ ਆਪਣੀ ਪਿੱਠ ‘ਤੇ ਇਕ ਬੈਗ ਲੈ ਕੇ ਚੱਲਦੇ ਹੋਏ ਦੇਖਿਆ ਗਿਆ ਹੈ। ਉਨ੍ਹਾਂ ਦੇ ਪਿਤਾ ਹਰਜੀਤ ਸਿੰਘ ਨੇ 26 ਅਪ੍ਰੈਲ ਨੂੰ ਗੁਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਸੀ। ਧਾਰਾ 365 ਤਹਿਤ FIR ਦਰਜ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: