ਜ਼ਰਾ ਕਲਪਨਾ ਕਰੋ ਜੇਕਰ ਕੋਈ ਕੁਝ ਖਾ ਰਹੇ ਹੋਵੇ ਅਤੇ ਉਸ ਭੋਜਨ ਵਿਚ ਕੁਝ ਕੱਟਿਆ ਹੋਇਆ ਮਨੁੱਖੀ ਅੰਗ ਨਿਕਲ ਆਵੇ ਤਾਂ ਉਸ ਬੰਦੇ ਦਾ ਕੀ ਹਾਲ ਹੋਵੇਗਾ। ਅਜਿਹਾ ਹੀ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਹੈ। ਇਕ ਔਰਤ ਨੇ ਆਨਲਾਈਨ ਐਪ ਰਾਹੀਂ 3 ਆਈਸ ਕਰੀਮ ਖਾਣ ਲਈ ਆਰਡਰ ਕੀਤੀ। ਡਿਲੀਵਰੀ ਹੁੰਦੇ ਹੀ ਔਰਤ ਨੇ ਆਈਸਕ੍ਰੀਮ ਦੀ ਪੈਕਿੰਗ ਖੋਲ੍ਹੀ। ਉਹ ਇਸਨੂੰ ਖਾਣ ਹੀ ਵਾਲੀ ਸੀ ਜਦੋਂ ਉਸਨੇ ਆਈਸਕ੍ਰੀਮ ਵਿੱਚ ਇੱਕ ਮਨੁੱਖੀ ਉਂਗਲੀ ਦੇਖੀ।
ਇਹ ਦੇਖ ਕੇ ਔਰਤ ਦੇ ਹੋਸ਼ ਉੱਡ ਗਏ। ਉਸ ਦੇ ਮੂੰਹੋਂ ਚੀਕ ਨਿਕਲੀ। ਘਬਰਾ ਕੇ ਉਸ ਨੇ ਪਹਿਲਾਂ ਆਈਸਕ੍ਰੀਮ ਰੱਖੀ। ਉਸ ਨੂੰ ਲੱਗਾ ਕਿ ਸ਼ਾਇਦ ਉਸ ਨੂੰ ਕੋਈ ਭੁਲੇਖਾ ਲੱਗਾ ਹੈ ਪਰ ਜਦੋਂ ਉਸਨੇ ਆਈਸਕ੍ਰੀਮ ਨੂੰ ਦੁਬਾਰਾ ਦੇਖਿਆ, ਤਾਂ ਉਸਨੂੰ ਅਹਿਸਾਸ ਹੋਇਆ ਕਿ ਇਹ ਅਸਲ ਵਿੱਚ 2 ਸੈਂਟੀਮੀਟਰ ਦੀ ਮਨੁੱਖੀ ਉਂਗਲੀ ਸੀ।
ਔਰਤ ਨੇ ਤੁਰੰਤ ਇਸ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਫਿਰ ਇਸ ਬਾਰੇ ਮਲਾਡ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਨੁੱਖੀ ਉਂਗਲੀ ਸਮੇਤ ਆਈਸਕ੍ਰੀਮ ਨੂੰ ਜਾਂਚ ਲਈ ਭੇਜ ਦਿੱਤਾ। ਪੁਲਿਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਯੈਮੋ ਆਈਸਕ੍ਰੀਮ ਕੰਪਨੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਖਾਣਾ ਖਾਣ ਮਗਰੋਂ ਕਿਉਂ ਆਉਂਦੀ ਏ ਨੀਂਦ? ਕੀ ਰੋਟੀ ‘ਚ ਵੀ ਹੁੰਦਾ ਨ.ਸ਼ਾ? ਜਾਣੋ ਅਸਲੀ ਵਜ੍ਹਾ
ਪੁਲਿਸ ਨੇ ਦੱਸਿਆ ਕਿ ਆਈਸਕ੍ਰੀਮ ਅਤੇ ਮਨੁੱਖੀ ਉਂਗਲੀ ਨੂੰ ਹੁਣ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ। ਇਹ ਉਂਗਲੀ ਮਰਦ ਦੀ ਹੈ ਜਾਂ ਔਰਤ ਦੀ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਰਿਪੋਰਟ ਆਉਣ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ।
ਹਾਲਾਂਕਿ ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹੁਣ ਤੱਕ ਖਾਣ-ਪੀਣ ਦੀਆਂ ਵਸਤੂਆਂ ਵਿੱਚ ਕਿਰਲੀਆਂ, ਚੂਹੇ ਅਤੇ ਹੋਰ ਕੀੜੇ ਪਾਏ ਜਾਣ ਦੀਆਂ ਖਬਰਾਂ ਆਈਆਂ ਹਨ। ਪਰ ਮਨੁੱਖੀ ਸਰੀਰ ਦੇ ਅੰਗਾਂ ਦੀ ਖੋਜ ਨੇ ਹਲਚਲ ਮਚਾ ਦਿੱਤੀ ਹੈ। ਹਰ ਕੋਈ ਹੈਰਾਨ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਇਹ ਖਬਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ Yummo Ice Cream ਇੱਕ ਮਸ਼ਹੂਰ ਬ੍ਰਾਂਡ ਹੈ। ਹੁਣ ਪੁਲਿਸ ਅੱਗੇ ਕੀ ਕਾਰਵਾਈ ਕਰਦੀ ਹੈ, ਇਹ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।