ਹਰਿਆਣਾ ਦੇ ਮੰਡੀ ਡੱਬਵਾਲੀ ਤੋਂ ਜਲਾਲਾਬਾਦ ਆਪਣੀ ਭੈਣ ਨੂੰ ਮਿਲਣ ਆਏ ਇੱਕ ਨੌਜਵਾਨ ਦੀ ਕਿਸਮਤ ਉਸ ਵੇਲੇ ਚਮਕੀ ਜਦ ਉਸ ਨੇ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਲਾਟਰੀ ਦਾ ਟਿਕਟ ਖਰੀਦਿਆ ਅਤੇ ਪਹਿਲੀ ਵਾਰ ਵਿੱਚ ਹੀ ਉਸ ਨੂੰ 95 ਹਜ਼ਾਰ ਰੁਪਏ ਦਾ ਇਨਾਮ ਲੱਗਾ। ਨੌਜਵਾਨ ਨੂੰ ਇੱਕ ਦਿਨ ਵਿੱਚ 2 ਵਾਰ ਲਾਟਰੀ ਲੱਗੀ।
ਰੋਹਿਤ ਕੁਮਾਰ ਕਹਿੰਦਾ ਕਿ ਉਹ ਵੀਡੀਓ ਦੇਖਦਾ ਰਹਿੰਦਾ ਸੀ ਅਤੇ ਜਦ ਉਸ ਨੂੰ ਮੌਕਾ ਮਿਲਿਆ ਜਲਾਲਾਬਾਦ ਆਉਣ ਦਾ ਤਾਂ ਉਸ ਨੇ 500 ਰੁਪਏ ਦੇ ਲਾਟਰੀ ਟਿਕਟ ਖਰੀਦੇ। ਉਸਨੂੰ ਚਾਰ ਵਜੇ ਦੇ ਕਰੀਬ ਲਾਟਰੀ ਵਾਲੇ ਦਾ ਫੋਨ ਆਇਆ ਕਿ 50 ਹਜ਼ਾਰ ਦਾ ਇਨਾਮ ਨਿਕਲਿਆ। ਉਸ ਨੇ ਕਿਹਾ ਕਿ ਸ਼ਾਮ ਨੂੰ ਵਾਪਸੀ ਸਮੇਂ ਉਹ ਆਪਣਾ ਇਨਾਮ ਕਲੈਕਟ ਕਰ ਲਏਗਾ।
ਇਹ ਵੀ ਪੜ੍ਹੋ : ਇੱਕ IPS ਤੇ 2 PPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ, ਗੁਰਮੀਤ ਸਿੰਘ ਚੌਹਾਨ ਨੂੰ ਮੁੜ AGTF ਦਾ AIG ਲਗਾਇਆ
ਸ਼ਾਮ ਨੂੰ ਉਸਨੂੰ ਫੇਰ 45 ਹਜ਼ਾਰ ਦਾ ਇਨਾਮ ਨਿਕਲਿਆ। ਇੱਕ ਦਿਨ ਦੇ ਵਿੱਚ ਕੁੱਲ 95 ਹਜ਼ਾਰ ਦਾ ਇਨਾਮ ਜਿੱਤ ਕੇ ਰੋਹਿਤ ਖੁਦ ਨੂੰ ਕਿਸਮਤ ਵਾਲਾ ਮਹਿਸੂਸ ਕਰ ਰਿਹਾ ਹੈ। ਉਸ ਦਾ ਕਹਿਣਾ ਕਿ ਹੁਣ ਉਹ ਇਸ ਪੈਸੇ ਦੇ ਨਾਲ ਆਪਣੇ ਘਰ ਦੇ ਹਾਲਾਤ ਠੀਕ ਕਰੇਗਾ।
ਵੀਡੀਓ ਲਈ ਕਲਿੱਕ ਕਰੋ -:
























