ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਝੋਟੇ ਕਤਲਕਾਂਡ ‘ਚ ਵੱਡਾ ਐਕਸ਼ਨ ਲਿਆ ਗਿਆ ਹੈ। CBI ਦੀ ਟੀਮ JCB ਲੈ ਕੇ ਮਾਨਸਾ ਪਹੁੰਚੀ ਹੈ ਤੇ ਮੁਲਜ਼ਮ ਅਸ਼ਵਨੀ ਦੀ ਦੁਕਾਨ ‘ਤੇ CBI ਦੀ ਜਾਂਚ ਜਾਰੀ ਹੈ। JCB ਨਾਲ ਦੁਕਾਨ ਦਾ ਮਲਬਾ ਚੁੱਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ CBI ਵੱਲੋਂ ਪਹਿਲੀ ਗੋਲੀ ਦੇ ਸਬੂਤ ਦੀ ਭਾਲ ਕੀਤੀ ਜਾ ਰਹੀ ਹੈ।

ਦੁਕਾਨ ਦੇ ਮਲਬੇ ਦਾ ਚੱਪਾ-ਚੱਪਾ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਘਟਨਾ ਨਾਲ ਜੁੜਿਆ ਹਰ ਸਬੂਤ ਹਾਸਲ ਕੀਤਾ ਜਾ ਸਕੇ। ਜਾਂਚ ਟੀਮਾਂ ਨੇ ਪੂਰੇ ਮਲਬੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਅਸ਼ਵਨੀ ਕੁਮਾਰ ਜਿਸ ਨੇ ਝੋਟੇ ‘ਤੇ ਫਾਇਰਿੰਗ ਕੀਤੀ ਸੀ, ਦੀ ਦੁਕਾਨ ਦਾ ਮਲਬਾ ਚੈੱਕ ਕੀਤਾ ਜਾ ਰਿਹਾ ਹੈ।

ਮਲਬਾ ਚੁੱਕ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਹੁਣ ਤੱਕ ਪੰਜਾਬ ਪੁਲਿਸ ਤੇ ਸੀਬੀਆਈ ਨੂੰ ਅਸ਼ਵਨੀ ਕੁਮਾਰ ਵੱਲੋਂ ਚਲਾਈ ਗਈ ਪਹਿਲੀ ਗੋਲੀ ਦਾ ਸਬੂਤ ਨਹੀਂ ਮਿਲਿਆ ਹੈ ਇਸ ਲਈ ਮਲਬੇ ਨੂੰ ਹਟਾਉਣ ਦਾ ਫੈਸਲਾ ਲਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਮਲਬੇ ਦੀ ਛਾਣਬੀਣ ਮਗਰੋਂ ਸੀਬੀਆਈ ਦੇ ਹੱਥ ਕੀ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








