ਨਾਭਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਤੜਕੇ-ਤੜਕੇ ਦੋ ਸੜਕ ਹਾਦਸੇ ਵਾਪਰੇ ਹਨ ਤੇ ਇਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ ਦੂਜਾ ਨੌਜਵਾਨ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਤੇ ਜਿਸ ਨੂੰ ਇਲਾਜ ਲਈ ਪਟਿਆਲਾ ਰੈਫਰ ਕੀਤਾ ਗਿਆ ਹੈ।
ਸਪੀਡ ਬ੍ਰੇਕਰ ਲੋਕਾਂ ਦੀ ਸੁਰੱਖਿਆ ਦੀ ਬਜਾਏ ਉਨ੍ਹਾਂ ਲਈ ਵੱਡਾ ਖਤਰਾ ਸਾਬਤ ਹੋ ਰਹੇ ਹਨ। ਇਨ੍ਹਾਂ ਰੈਂਪਾਂ ‘ਤੇ ਨਾ ਤਾਂ ਚਿੱਟੇ ਪੇਂਟ ਦੀਆਂ ਪੱਟੀਆਂ ਲਗਾਈਆਂ ਗਈਆਂ ਹਨ ਤੇ ਨਾ ਹੀ ਰਿਫਲੈਕਟਰ ਜਿਸ ਕਰਕੇ ਖਾਸ ਕਰਕੇ ਰਾਤ ਤੇ ਤੜਕੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਇਨ੍ਹਾਂ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ।
ਪਹਿਲਾ ਹਾਦਸਾ ਨਾਭਾ ਦੇ ਸਤਿਸੰਗ ਬਿਆਸ ਰੋਡ ‘ਤੇ ਵਾਪਰਿਆ ਹੈ। ਪਟਿਆਲੇ ਤੋਂ ਆ ਰਹੀ i-20 ਕਾਰ ਵਿਚ ਸਵਾਰ ਯੋਗੇਸ਼ ਕੁਮਾਰ ਜੋ ਮਾਲੇਰਕੋਟਲਾ ਵੱਲ ਜਾ ਰਿਹਾ ਸੀ, ਉਸ ਨੂੰ ਅਚਾਨਕ ਆਏ ਉਚੇ ਰੈਂਪ ਦਾ ਅੰਦਾਜ਼ਾ ਨਾ ਹੋ ਸਕਿਆ। ਕਾਰ ਇਕਦਮ ਉਛਲ ਗਈ ਤੇ ਫਿਰ ਦਰੱਖਤ ਵਿਚ ਜਾ ਵੱਜੀ। ਟੱਕਰ ਇੰਨੀ ਭਿਆਨਕ ਸੀ ਕਿ ਯੋਗੇਸ਼ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਅੰਡਰ-19 ‘ਚ 6ਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ, ਇੰਗਲੈਂਡ ਨੂੰ 100 ਦੌੜਾਂ ਤੋਂ ਹਰਾਇਆ
ਦੂਜਾ ਹਾਦਸਾ ਨਾਭਾ ਦੇ ਸਿਟੀ ਹਾਰਟ ਦੇ ਨੇੜੇ ਵਾਪਰਿਆ ਹੈ। ਯਸ਼ ਕੁਮਾਰ ਜੋ ਫੈਕਟਰੀ ਤੋਂ ਆਪਣੀ ਡਿਊਟੀ ਕਰਕੇ ਘਰ ਵਾਪਸ ਪਰਤ ਰਿਹਾ ਸੀ, ਉਸ ਨੂੰ ਵੀ ਰੈਂਪ ਦਾ ਅੰਦਾਜ਼ਾ ਨਹੀਂ ਲੱਗਾ। ਬਾਈਕ ਦਾ ਸੰਤੁਲਨ ਵਿਗੜ ਗਿਆ ਤੇ ਉਹ ਜ਼ਮੀਨ ਉਤੇ ਡਿੱਗ ਗਿਆ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਕ ਰਾਹਗੀਰ ਨੇ ਯਸ਼ ਕੁਮਾਰ ਨੂੰ ਹਸਪਤਾਲ ਭਰਤੀ ਕਰਾਇਆ ਜਿਥੇ ਉਹ ਜੇਰੇ ਇਲਾਜ ਹੈ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























