ਬਰਨਾਲਾ ਦੇ ਸੰਧੂ ਪੱਤੀ ਦੇ ਰਹਿਣ ਵਾਲੇ 33 ਸਾਲ ਦੇ ਮਨਪ੍ਰੀਤ ਸਿੰਘ ਉਰਫ ਮਣੀ ਪੁੱਤਰ ਹਰਦੇਵ ਸਿੰਘ ਦਾ ਵਿਦੇਸ਼ ਮਨੀਲਾ ਵਿੱਚ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰਨਾ ਮਾਮਲਾ ਸਾਹਮਣੇ ਆਇਆ ਹੈ। ਤਿੰਨ ਹਮਲਾਵਰਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਾਤਲਾਂ ਵਿੱਚ ਦੋ ਪੰਜਾਬੀ ਸ਼ਾਮਲ ਹਨ। ਕਤਲ ਕਰਨ ਦੀ ਵਜ੍ਹਾ ਅਜੇ ਤੱਕ ਸਾਹਮਣੇ ਨਹੀਂ ਆ ਸਕੀ।
ਇਸ ਮਾਮਲੇ ਸੰਬੰਧੀ ਮ੍ਰਿਤਕ ਮਨਪ੍ਰੀਤ ਸਿੰਘ ਮਣੀ ਦੇ ਰੋਂਦੇ ਕੁਰਲਾਉਂਦੇ ਮਾਤਾ ਪਰਮਜੀਤ ਕੌਰ, ਪਿਤਾ ਹਰਦੇਵ ਸਿੰਘ,ਦਾਦੀ ਜੋਗਿੰਦਰ ਕੌਰ ਅਤੇ ਪਤਨੀ ਵੀਰਪਾਲ ਕੌਰ ਨੇ ਰੋਂਦੇ ਕੁਰਲਾਉਂਦਿਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਮਣੀ 2017 ਵਿੱਚ ਰੁਜ਼ਗਾਰ ਦੀ ਭਾਲ ਲਈ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਲਈ ਵਿਦੇਸ਼ ਮਨੀਲਾ ਗਿਆ ਸੀ। ਜੋ ਪਿਛਲੀ ਦਿਵਾਲੀ ਸਮੇਂ ਪੰਜਾਬ ਬਰਨਾਲਾ ਪਰਿਵਾਰ ਵਿੱਚ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਆਇਆ ਸੀ ਅਤੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਵਾਪਸ 9 ਅਕਤੂਬਰ ਨੂੰ ਵਾਪਸ ਵਿਦੇਸ਼ ਮਨੀਲਾ ਚਲਾ ਗਿਆ।
ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤ ਮਨਪ੍ਰੀਤ ਸਿੰਘ ਮਣੀ ਵਿਦੇਸ਼ ਮਨੀਲਾ ਵਿੱਚ ਕੰਮ ਕਾਜ ਕਰਦਾ ਸੀ। ਪਰ ਪਿਛਲੇ ਦਿਨੀ ਉਹਨਾਂ ਨੂੰ ਇੱਕ ਮੋਬਾਇਲ ਫੋਨ ਰਾਹੀਂ ਵਿਦੇਸ਼ ਮਨੀਲਾ ਗਏ ਪੁੱਤ ਉੱਪਰ ਗੋਲੀਆਂ ਮਾਰ ਕੇ ਕਤਲ ਕਰਨ ਦੀ ਜਾਣਕਾਰੀ ਮਿਲੀ। ਇਹ ਵੀ ਪਤਾ ਲੱਗਿਆ ਹੈ ਕਿ ਕਤਲ ਕਰਨ ਵਾਲੇ ਤਿੰਨ ਹਮਲਾਵਰਾਂ ਵਿੱਚ 2 ਸਕੇ ਭਰਾ ਜ਼ਿਲ੍ਹਾ ਜਲੰਧਰ ਨਾਲ ਸੰਬੰਧਿਤ 2 ਪੰਜਾਬੀ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਬਠਿੰਡਾ-ਮਲੋਟ ਰੋਡ ‘ਤੇ ਸੂਟਕੇਸ ‘ਚੋਂ ਮਿਲੀ ਕੁੜੀ ਦੀ ਦੇ/ਹ, ਮੌਕੇ ‘ਤੇ ਪਹੁੰਚੀ ਪੁਲਿਸ ਦੀ ਟੀਮ ਕਰ ਰਹੀ ਜਾਂਚ
ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਮਣੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਕੰਮ ‘ਤੇ ਜਾ ਰਿਹਾ ਸੀ। ਇਸ ਦੌਰਾਨ ਹਮਲਾਵਰਾਂ ਨੇ ਸੁਨਸਾਨ ਜਗ੍ਹਾ ਉੱਪਰ ਮਨਪ੍ਰੀਤ ਸਿੰਘ ਮਣੀ ਨੂੰ ਇਕੱਲਾ ਦੇਖ ਕੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾਕੇ ਕਤਲ ਕਰ ਦਿੱਤਾ। ਮਨੀਲਾ ਪੁਲਿਸ ਵੱਲੋਂ ਤਿੰਨ ਹਮਲਾਵਰਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਉਹਨਾਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਪੁੱਤ ਦੇ ਦਰਦਨਾਕ ਮੌਤ ਇਹ ਜਿੰਮੇਦਾਰ ਕਾਤਲਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰੋਂਦੇ ਕੁਰਲਾਉਂਦੇ ਦੇ ਮਾਪਿਆਂ ਤੇ ਪਰਿਵਾਰਿਕ ਮੈਂਬਰਾਂ ਨੇ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਦੇ ਬਰਨਾਲਾ ਵਾਪਸ ਲਿਆਉਣ ਵਿੱਚ ਉਹਨਾਂ ਦਾ ਸਹਿਯੋਗ ਕੀਤਾ ਜਾਵੇ, ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਆਪਣੇ ਪੁੱਤ ਦਾ ਅੰਤਿਮ ਸਸਕਾਰ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -:
























